ਦਿੱਲੀ: ਯਮੁਨਾ ’ਚ ਪਾਣੀ ਦੇ ਪੱਧਰ ਨੇ ਖ਼ਤਰੇ ਦਾ ਨਿਸ਼ਾਨ ਮੁੜ ਟੱਪਿਆ
ਨਵੀਂ ਦਿੱਲੀ, 19 ਜੁਲਾਈ ਰਾਸ਼ਟਰੀ ਰਾਜਧਾਨੀ ਅਤੇ ਉਪਰਲੇ ਜਲਗਾਹ ਖੇਤਰਾਂ 'ਚ ਬਾਰਸ਼ ਕਾਰਨ ਅੱਜ ਸਵੇਰੇ ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਯਮੁਨਾ ਦਾ ਪਾਣੀ 12 ਘੰਟੇ ਪਹਿਲਾਂ ਖ਼ਤਰੇ...
Advertisement
ਨਵੀਂ ਦਿੱਲੀ, 19 ਜੁਲਾਈ
ਰਾਸ਼ਟਰੀ ਰਾਜਧਾਨੀ ਅਤੇ ਉਪਰਲੇ ਜਲਗਾਹ ਖੇਤਰਾਂ 'ਚ ਬਾਰਸ਼ ਕਾਰਨ ਅੱਜ ਸਵੇਰੇ ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਯਮੁਨਾ ਦਾ ਪਾਣੀ 12 ਘੰਟੇ ਪਹਿਲਾਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਸੀ। ਕੇਂਦਰੀ ਜਲ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਯਮੁਨਾ ਨਦੀ ਦਾ ਜਲ ਪੱਧਰ ਸਵੇਰੇ ਅੱਠ ਵਜੇ 205.48 ਮੀਟਰ ਤੱਕ ਪਹੁੰਚ ਗਿਆ ਸੀ, ਜਿਸ ਦੇ ਸ਼ਾਮ ਛੇ ਵਜੇ ਤੱਕ ਵਧ ਕੇ 205.72 ਮੀਟਰ ਹੋਣ ਦੀ ਸੰਭਾਵਨਾ ਹੈ।
Advertisement
Advertisement