Delhi Pollution: ਦਿੱਲੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਹੋਈ, AQI 497 ’ਤੇ ਪਹੁੰਚਿਆ
Delhi Pollution: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ਐਤਵਾਰ ਸਵੇਰੇ ਗੰਭੀਰ ਬਣੀ ਹੋਈ ਸੀ। ਔਸਤ ਹਵਾ ਗੁਣਵੱਤਾ ਸੂਚਕਾਂਕ (AQI) ਸਵੇਰੇ 7 ਵਜੇ 461 'ਤੇ ਸੀ, ਜੋ ਕਿ ਦਿੱਲੀ ਅਤੇ NCR ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP)-IV ਲਾਗੂ ਹੋਣ ਦੇ ਬਾਵਜੂਦ, 'ਗੰਭੀਰ' (severe) ਸ਼੍ਰੇਣੀ ਵਿੱਚ ਆਉਂਦਾ ਹੈ।
ਗ਼ਾਜ਼ੀਪੁਰ, ਆਈ.ਟੀ.ਓ. ਖੇਤਰ ਅਤੇ ਆਨੰਦ ਵਿਹਾਰ ਸਮੇਤ ਕਈ ਖੇਤਰਾਂ ਵਿੱਚ ਸੰਘਣੀ ਧੁੰਦ ਦੀ ਰਿਪੋਰਟ ਕੀਤੀ ਗਈ, ਜਿੱਥੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਸੀ ਪੀ ਸੀ ਬੀ ਅਨੁਸਾਰ, ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ‘ਗੰਭੀਰ’ ਦਰਜ ਕੀਤੀ ਗਈ।
ਬਵਾਨਾ ਵਿੱਚ ਸਵੇਰੇ 7 ਵਜੇ ਸਭ ਤੋਂ ਵੱਧ AQI 497 ਦਰਜ ਕੀਤਾ ਗਿਆ। ਨਰੇਲਾ ਵਿੱਚ AQI 492 ਅਤੇ ਓਖਲਾ ਫੇਜ਼ 2 ਵਿੱਚ AQI 474 ਦਰਜ ਕੀਤਾ ਗਿਆ ਹੈ। NSIT ਦਵਾਰਕਾ ਵਿੱਚ ਸਭ ਤੋਂ ਘੱਟ AQI 411 ਦਰਜ ਕੀਤਾ ਗਿਆ।
ਤੜਕੇ ਤੋਂ ਆਨੰਦ ਵਿਹਾਰ ਉੱਤੇ ਜ਼ਹਿਰੀਲੀ ਧੁੰਦ ਦੀ ਇੱਕ ਪਰਤ ਛਾਈ ਹੋਈ ਹੈ, ਜਿੱਥੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 491 ਦਾ ਏਅਰ ਕੁਆਲਿਟੀ ਇੰਡੈਕਸ ਰਿਪੋਰਟ ਕੀਤਾ ਹੈ।
ਇਸ ਦੌਰਾਨ ਸ਼ਨਿਚਰਵਾਰ ਨੂੰ ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਸਕੂਲਾਂ ਨੂੰ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਤੱਕ ਦੀਆਂ ਕਲਾਸਾਂ ਹਾਈਬ੍ਰਿਡ ਮੋਡ ਵਿੱਚ ਚਲਾਉਣ ਦਾ ਨਿਰਦੇਸ਼ ਦਿੱਤਾ, ਜਦੋਂ ਕਿ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਸਟੇਜ IV ਨੂੰ ਲਾਗੂ ਕਰ ਦਿੱਤਾ ਸੀ।
