Delhi's air remains 'poor' for 5th straight day, 9 stations in red zone ahead of Diwali ਦਿੱਲੀ ਵਿਚ ਹਵਾ ਦਾ ਮਿਆਰ ਅੱਜ ਵੀ ਖਰਾਬ ਰਿਹਾ ਤੇ ਲਗਾਤਾਰ ਪੰਜਵੇਂ ਦਿਨ ਇਹ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਜਿਸ ਕਾਰਨ ਇੱਥੋਂ ਦੇ ਨੌਂ ਸਟੇਸ਼ਨ ਰੈਡ ਜ਼ੋਨ ਵਿਚ ਆ ਗਏ ਹਨ। ਦਿੱਲੀ ਵਿਚ ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਕੌਮੀ ਰਾਜਧਾਨੀ ਵਿਚ ਸ਼ਾਮ 4 ਵਜੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 268 ਦਰਜ ਕੀਤਾ ਗਿਆ। ਐਨ.ਸੀ.ਆਰ. ਖੇਤਰ ਦੇ ਅੰਦਰ ਗਾਜ਼ੀਆਬਾਦ ਵਿੱਚ ਹਵਾ ਦਾ ਮਿਆਰ 324 ਏ.ਕਿਊ.ਆਈ. ਦਰਜ ਕੀਤਾ ਗਿਆ, ਜਦੋਂ ਕਿ ਨੋਇਡਾ ਅਤੇ ਗੁਰੂਗ੍ਰਾਮ ਵਿਚ ਹਵਾ ਦਾ ਮਿਆਰ ਕ੍ਰਮਵਾਰ 298 ਅਤੇ 258 ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਆਨੰਦ ਵਿਹਾਰ ਵਿੱਚ ਸਭ ਤੋਂ ਵੱਧ AQI 389 ਦਰਜ ਕੀਤਾ ਗਿਆ, ਇਸ ਤੋਂ ਬਾਅਦ ਵਜ਼ੀਰਪੁਰ (351), ਬਵਾਨਾ (309), ਜਹਾਂਗੀਰਪੁਰੀ (310), ਓਖਲਾ (303), ਵਿਵੇਕ ਵਿਹਾਰ (306), ਦਵਾਰਕਾ (310) ਅਤੇ ਸਿਰੀ ਕਿਲ੍ਹਾ (307) ਰਿਹਾ।
PTI