Delhi Polls: ਭਾਜਪਾ ਵੱਲੋਂ 29 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਕਪਿਲ ਮਿਸ਼ਰਾ ਨੂੰ ਕਰਾਵਲ ਤੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਪੁੱਤਰ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਹਲਕੇ ਤੋਂ ਟਿਕਟ ਦਿੱਤੀ
Advertisement
ਨਵੀਂ ਦਿੱਲੀ, 11 ਜਨਵਰੀ
ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 29 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਪਿਲ ਮਿਸ਼ਰਾ ਨੂੰ ਕਰਾਵਲ ਨਗਰ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਪੁੱਤਰ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਦੂਜੀ ਸੂਚੀ ਜਾਰੀ ਹੋਣ ਮਗਰੋਂ ਪਾਰਟੀ ਨੇ ਹੁਣ ਤੱਕ 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ 58 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਚੋਣਾਂ 5 ਫਰਵਰੀ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। -ਪੀਟੀਆਈ
Advertisement
Advertisement
×