DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਪੁਲੀਸ ਨੇ ਜੇ ਐੱਨ ਯੂ ਦੇ 28 ਵਿਦਿਆਰਥੀ ਰਿਹਾਅ ਕੀਤੇ

ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੇ ਪੁਲੀਸ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ; ਟਕਰਾਅ ਦੌਰਾਨ ਛੇ ਪੁਲੀਸ ਮੁਲਾਜ਼ਮ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਕਾਪਾਸਹੇੜਾ ਪੁਲੀਸ ਥਾਣੇ ’ਚੋਂ ਬਾਹਰ ਆਉਂਦੇ ਹੋਏ ਵਿਦਿਆਰਥੀ।
Advertisement
ਦਿੱਲੀ ਪੁਲੀਸ ਨੇ 19 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿੱਚ ਲਏ ਗਏ 28 ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ। ਵਿਦਿਆਰਥੀਆਂ ਵੱਲੋਂ ਪੁਲੀਸ ਖ਼ਿਲਾਫ਼ ਸਖ਼ਤ ਰੋਹ ਪ੍ਰਗਟ ਕੀਤਾ ਗਿਆ। ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤੀਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਅਤੇ ਲਗਭਗ 27-28 ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਰਾਤ ਭਰ ਪ੍ਰੇਸ਼ਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ ਰਿਹਾਅ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਜੇ ਐੱਨ ਯੂ ਟੀ ਏ) ਨੇ ਅੱਜ ਜੇ ਐੱਨ ਯੂ ਵਿਦਿਆਰਥੀਆਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ, ਖਿੱਚ-ਧੂਹ ਅਤੇ 28 ਜਣਿਆਂ ਨੂੰ ਹਿਰਾਸਤ ਵਿੱਚ ਲੈਣ ਦੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਵਿੱਚ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਤਿੰਨਅਹੁਦੇਦਾਰ ਵੀ ਸ਼ਾਮਲ ਹਨ। ਸ਼ਨਿਚਰਵਾਰ ਰਾਤ ਨੂੰ ਪੁਲੀਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ, ਜਦੋਂ ਉਹ ਏ ਬੀ ਵੀ ਪੀ ਦੀ ਕਥਿਤ ਗੁੰਡਾਗਰਦੀ ਖ਼ਿਲਾਫ਼ ਇਕਜੁੱਟ ਹੋਏ ਸਨ।

Advertisement

ਇੱਕ ਸਾਂਝੇ ਬਿਆਨ ਵਿੱਚ ਜੇ ਐੱਨ ਯੂ ਟੀ ਏ ਦੇ ਪ੍ਰਧਾਨ ਸੁਰਜੀਤ ਮਜ਼ੂਮਦਾਰ ਅਤੇ ਸਕੱਤਰ ਮੀਨਾਕਸ਼ੀ ਸੁੰਦਰਿਆਲ ਨੇ ਕਿਹਾ ਕਿ ਵੀਡੀਓ ਅਤੇ ਹੋਰ ਰਿਪੋਰਟਾਂ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਨੂੰ ਦਰਸਾਉਂਦੀਆਂ ਹਨ, ਜਿਸ ਨਾਲ ਕਈ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਵਿਦਿਆਰਥਣਾਂ ਉਪਰ ਹਮਲਾ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਬਾਅਦ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਵਿਦਿਆਰਥੀਆਂ ਮੁਤਾਬਕ ਜਨਰਲ ਬਾਡੀ ਮੀਟਿੰਗ ਦੌਰਾਨ ਸੱਜੇ ਅਤੇ ਖੱਬੇ ਪੱਖੀ ਧਿਰਾਂ ਵਿੱਚ ਟਕਰਾਅ ਹੋ ਗਿਆ ਸੀ ਅਤੇ ਖੱਬੇ ਪੱਖੀ ਵਿਦਿਆਰਥੀਆਂ ਨੇ ਏ ਬੀ ਵੀ ਪੀ ’ਤੇ ਖਲਲ਼ ਪਾਉਣ, ਯੂਨੀਅਨ ਦੇ ਅਹੁਦੇਦਾਰਾਂ ਅਤੇ ਸਕੂਲ ਕੌਂਸਲਰਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਦਾ ਦੋਸ਼ ਲਾਇਆ ਸੀ। ਵਿਦਿਆਰਥੀਆਂ ਨੇ ਵਸੰਤ ਕੁੰਜ ਥਾਣੇ ਵੱਲ ਮਾਰਚ ਕਰਕੇ ਪੁਲੀਸ ਵੱਲੋਂ ਗ੍ਰਿਫ਼ਤਾਰ 28 ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ।

Advertisement

ਪੁਲੀਸ ਨੇ ਦੋਸ਼ ਨਕਾਰੇ

ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ-ਪੱਛਮ) ਅਮਿਤ ਗੋਇਲ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਸਣੇ ਲਗਭਗ 70-80 ਵਿਦਿਆਰਥੀ ਸ਼ਾਮ 6:00 ਵਜੇ ਦੇ ਕਰੀਬ ਜੇ ਐੱਨ ਯੂ ਵੈਸਟ ਗੇਟ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੈਲਸਨ ਮੰਡੇਲਾ ਮਾਰਗ ’ਤੇ ਪੁਲੀਸ ਬੈਰੀਕੇਡ ਤੋੜ ਦਿੱਤੇ। ਕਰਮਚਾਰੀਆਂ ਨਾਲ ਹੱਥੋ-ਪਾਈ ਕੀਤੀ ਅਤੇ ਆਵਾਜਾਈ ਵਿੱਚ ਵਿਘਨ ਪਾਇਆ। ਗੋਇਲ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੇ ਐੱਨ ਯੂ ਐੱਸ ਯੂ ਦੇ ਅਹੁਦੇਦਾਰਾਂ ਸਣੇ ਕੁੱਲ 28 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਛੇ ਪੁਲੀਸ ਕਰਮਚਾਰੀ ਜ਼ਖ਼ਮੀ ਹੋਏ ਹਨ।

Advertisement
×