ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਪੁਲੀਸ ਨੇ ਅਪਰਾਧਿਕ ਮਾਮਲੇ ’ਚ ਗਲਤ ਪਛਾਣ ਲਈ ਪੱਤਰਕਾਰ ਤੋਂ ਮੁਆਫ਼ੀ ਮੰਗੀ

ਨਵੀਂ ਦਿੱਲੀ, 20 ਜੂਨ ਦਿੱਲੀ ਪੁਲੀਸ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਨੋਇਡਾ-ਅਧਾਰਤ ਇੱਕ ਪੱਤਰਕਾਰ ਦੀ ਗਲਤ ਪਛਾਣ ਕਰਨ ਲਈ ਮੁਆਫ਼ੀ ਮੰਗੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਹਰੀ ਦਿੱਲੀ ਦੇ ਪ੍ਰੇਮ ਨਗਰ ਪੁਲੀਸ ਸਟੇਸ਼ਨ ਤੋਂ ਇੱਕ ਟੀਮ, ਜਿਸ ਵਿੱਚ ਇੱਕ...
Advertisement

ਨਵੀਂ ਦਿੱਲੀ, 20 ਜੂਨ

ਦਿੱਲੀ ਪੁਲੀਸ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਨੋਇਡਾ-ਅਧਾਰਤ ਇੱਕ ਪੱਤਰਕਾਰ ਦੀ ਗਲਤ ਪਛਾਣ ਕਰਨ ਲਈ ਮੁਆਫ਼ੀ ਮੰਗੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਹਰੀ ਦਿੱਲੀ ਦੇ ਪ੍ਰੇਮ ਨਗਰ ਪੁਲੀਸ ਸਟੇਸ਼ਨ ਤੋਂ ਇੱਕ ਟੀਮ, ਜਿਸ ਵਿੱਚ ਇੱਕ ਸਬ-ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਸ਼ਾਮਲ ਸਨ, ਇੱਕ ਮਾਮਲੇ ਦੀ ਜਾਂਚ ਕਰ ਰਹੀ ਸੀ।

Advertisement

ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸ਼ਾਹਦਰਾ) ਪ੍ਰਸ਼ਾਂਤ ਗੌਤਮ ਨੇ ਦੱਸਿਆ, ‘‘ਟੀਮ ਬਹਾਦਰਗੜ੍ਹ ਦੇ ਵਸਨੀਕ ਰਾਹੁਲ ਨਾਮ ਦੇ ਦੋਸ਼ੀ ਦੀ ਮੋਬਾਈਲ ਫੋਨ ਰਾਹੀਂ ਉਸ ਦੀ ਲੋਕੇਸ਼ਨ ਟਰੈਕ ਕਰ ਰਹੀ ਸੀ। ਇਸ ਕਾਰਨ ਟੀਮ ਨੋਇਡਾ ਦੇ ਸੈਕਟਰ 38 ਵਿੱਚ ਇੱਕ ਪੈਟਰੋਲ ਪੰਪ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਕਾਰ ਵਿੱਚ ਇੱਕ ਆਦਮੀ ਆਪਣੀ ਪਤਨੀ ਨਾਲ ਮਿਲਿਆ, ਉਸਦਾ ਵੇਰਵਾ ਸ਼ੱਕੀ ਨਾਲ ਮਿਲਦਾ-ਜੁਲਦਾ ਸੀ।’’

ਉਨ੍ਹਾਂ ਦੱਸਿਆ ਕਿ ਜਦੋਂ ਟੀਮ ਨੇ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਸ ਨੇ ਕਥਿਤ ਤੌਰ ’ਤੇ ਇਨਕਾਰ ਕਰ ਦਿੱਤਾ ਅਤੇ ਬਹਿਸ ਕਰਨ ਲੱਗ ਪਿਆ। ਉਸ ਵਿਅਕਤੀ ਨੇ ਬਾਅਦ ਵਿੱਚ ਆਪਣੀ ਪਛਾਣ ਰਾਹੁਲ ਸ਼ਾਹ ਇੱਕ ਨੋਇਡਾ-ਅਧਾਰਤ ਪੱਤਰਕਾਰ ਵਜੋਂ ਕਰਵਾਈ। ਜਿਸ ਤੋਂ ਬਾਅਦ ਗਲਤੀ ਦਾ ਅਹਿਸਾਸ ਹੋਣ ’ਤੇ ਪੁਲੀਸ ਟੀਮ ਨੇ ਮੁਆਫ਼ੀ ਮੰਗੀ ਅਤੇ ਪੁਲੀਸ ਸਟੇਸ਼ਨ ਵਾਪਸ ਚਲੀ ਗਈ।

ਅਧਿਕਾਰੀ ਨੇ ਕਿਹਾ ਕਿ ਘਟਨਾ ਦੌਰਾਨ ਕੋਈ ਬਦਸਲੂਕੀ ਜਾਂ ਜ਼ਬਰਦਸਤੀ ਦੀ ਨਹੀਂ ਕੀਤੀ ਗਈ ਅਤੇ ਇਹ ਉਲਝਣ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਅਤੇ ਨਾਮ ਵਿੱਚ ਸਮਾਨਤਾ ਕਾਰਨ ਹੋਈ ਸੀ। -ਪੀਟੀਆਈ

Advertisement