ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਪੁਲੀਸ ਅਤੇ ਝਾਰਖੰਡ ATS ਵੱਲੋਂ ISIS ਦੇ 2 ਸ਼ੱਕੀ ਕਾਰਕੁਨ ਕਾਬੂ

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ, ਝਾਰਖੰਡ ਐਂਟੀ-ਟੈਰਰਿਜ਼ਮ ਸਕੁਐਡ (ਏ.ਟੀ.ਐੱਸ.) ਅਤੇ ਰਾਂਚੀ ਪੁਲੀਸ ਨੇ ਇੱਕ ਸਾਂਝੀ ਮੁਹਿੰਮ ਤਹਿਤ ਦੋ ਸ਼ੱਕੀ ਆਈਐੱਸਆਈਐੱਸ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਦੋਸ਼ੀ ਦੀ ਪਛਾਣ ਬੋਕਾਰੋ ਦੇ ਵਸਨੀਕ ਆਸ਼ਰ ਦਾਨਿਸ਼ ਵਜੋਂ ਹੋਈ ਹੈ, ਜਿਸ ਨੂੰ ਰਾਂਚੀ...
ਸੰਕੇਤਕ ਤਸਵੀਰ
Advertisement

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ, ਝਾਰਖੰਡ ਐਂਟੀ-ਟੈਰਰਿਜ਼ਮ ਸਕੁਐਡ (ਏ.ਟੀ.ਐੱਸ.) ਅਤੇ ਰਾਂਚੀ ਪੁਲੀਸ ਨੇ ਇੱਕ ਸਾਂਝੀ ਮੁਹਿੰਮ ਤਹਿਤ ਦੋ ਸ਼ੱਕੀ ਆਈਐੱਸਆਈਐੱਸ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਦੋਸ਼ੀ ਦੀ ਪਛਾਣ ਬੋਕਾਰੋ ਦੇ ਵਸਨੀਕ ਆਸ਼ਰ ਦਾਨਿਸ਼ ਵਜੋਂ ਹੋਈ ਹੈ, ਜਿਸ ਨੂੰ ਰਾਂਚੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਾਨਿਸ਼ ਦੀ ਦਿੱਲੀ ਪੁਲੀਸ ਸਪੈਸ਼ਲ ਸੈੱਲ ਵੱਲੋਂ ਆਈਐੱਸਆਈਐੱਸ ਨਾਲ ਸਬੰਧਤ ਇੱਕ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਸੀ।

ਇਸੇ ਤਾਲਮੇਲ ਵਾਲੀ ਕਾਰਵਾਈ ਦੌਰਾਨ ਇੱਕ ਹੋਰ ਸ਼ੱਕੀ ਆਫ਼ਤਾਬ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮੁਹਿੰਮ ਨਾਲ ਜੁੜੇ ਇੱਕ ਸੂਤਰ ਅਨੁਸਾਰ ਵੱਖ-ਵੱਖ ਰਾਜਾਂ ਤੋਂ 5-6 ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਅਤਿਵਾਦੀ ਨੈੱਟਵਰਕ ਦੇ ਹੋਰ ਮੈਂਬਰਾਂ ਦੇ ਸੰਪਰਕ ਵਿੱਚ ਸਨ ਅਤੇ ਭਾਰਤ ਵਿੱਚ ਅਤਿਵਾਦੀ ਸੰਗਠਨ ਦੇ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।

Advertisement

ਦਾਨਿਸ਼ ਕਈ ਮਹੀਨਿਆਂ ਤੋਂ ਸੁਰੱਖਿਆ ਏਜੰਸੀਆਂ ਦੀ ਨਜ਼ਰ ਵਿੱਚ ਸੀ। ਇਸ ਤੋਂ ਪਹਿਲਾਂ ਝਾਰਖੰਡ ਪੁਲੀਸ ਦੇ ਆਈਜੀ (ਆਪਰੇਸ਼ਨਜ਼) ਮਾਈਕਲ ਰਾਜ ਐਸ ਨੇ ਦੱਸਿਆ ਕਿ ਦਿੱਲੀ ਅਤੇ ਝਾਰਖੰਡ ਪੁਲੀਸ ਦੀ ਇਹ ਸਾਂਝੀ ਮੁਹਿੰਮ ਰਾਂਚੀ ਦੇ ਇੱਕ ਹੋਸਟਲ ਸਮੇਤ ਕਈ ਥਾਵਾਂ 'ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀ ਸੰਗਠਨਾਂ ਨਾਲ ਸਬੰਧਤ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

 

Advertisement
Show comments