ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ: ਦੋ ਮਹੀਨਿਆਂ ਵਿੱਚ 3.8 ਲੱਖ ਤੋਂ ਵੱਧ ਟਰੈਫਿਕ ਉਲੰਘਣਾਵਾਂ ਦਰਜ

ਦਿੱਲੀ ਟਰੈਫਿਕ ਪੁਲੀਸ ਦੇ ਨਿਊਜ਼ਲੈਟਰਾਂ ਦੇ ਅੰਕੜਿਆਂ ਅਨੁਸਾਰ ਇਸ ਸਾਲ ਸਤੰਬਰ ਅਤੇ ਅਕਤੂਬਰ ਵਿੱਚ ਦਿੱਲੀ ਵਿੱਚ ਸੀ ਸੀ ਟੀ ਵੀ ਕੈਮਰਿਆਂ ਵਿੱਚ 3.83 ਲੱਖ ਤੋਂ ਵੱਧ ਟਰੈਫਿਕ ਉਲੰਘਣਾਵਾਂ ਫੜੀਆਂ ਗਈਆਂ, ਜੋ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤੇਜ਼ ਰਫ਼ਤਾਰ, ਹੈਲਮੇਟ ਦੀ...
Advertisement

ਦਿੱਲੀ ਟਰੈਫਿਕ ਪੁਲੀਸ ਦੇ ਨਿਊਜ਼ਲੈਟਰਾਂ ਦੇ ਅੰਕੜਿਆਂ ਅਨੁਸਾਰ ਇਸ ਸਾਲ ਸਤੰਬਰ ਅਤੇ ਅਕਤੂਬਰ ਵਿੱਚ ਦਿੱਲੀ ਵਿੱਚ ਸੀ ਸੀ ਟੀ ਵੀ ਕੈਮਰਿਆਂ ਵਿੱਚ 3.83 ਲੱਖ ਤੋਂ ਵੱਧ ਟਰੈਫਿਕ ਉਲੰਘਣਾਵਾਂ ਫੜੀਆਂ ਗਈਆਂ, ਜੋ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤੇਜ਼ ਰਫ਼ਤਾਰ, ਹੈਲਮੇਟ ਦੀ ਉਲੰਘਣਾ ਅਤੇ ਗਲਤ ਪਾਰਕਿੰਗ ਦੇ ਪੈਮਾਨੇ ਨੂੰ ਦਰਸਾਉਂਦੀਆਂ ਹਨ।

ਅੰਕੜਿਆਂ ਅਨੁਸਾਰ ਦੋ ਮਹੀਨਿਆਂ ਦੀ ਮਿਆਦ ਦੌਰਾਨ ਕੈਮਰਿਆਂ ਰਾਹੀ ਫੜੀਆਂ ਗਈਆਂ ਕੁੱਲ ਉਲੰਘਣਾਵਾਂ ਵਿੱਚੋਂ ਇਕੱਲੀ ਤੇਜ਼ ਰਫ਼ਤਾਰ ਦੀ ਉਲੰਘਣਾ ਲਗਪਗ 53 ਫੀਸਦੀ ਸੀ। ਅਧਿਕਾਰਤ ਅੰਕੜਿਆਂ ਅਨੁਸਾਰ ਸਤੰਬਰ ਵਿੱਚ ਕੈਮਰਿਆਂ ਨੇ ਹਲਕੇ ਮੋਟਰ ਵਾਹਨਾਂ ਦੁਆਰਾ ਤੇਜ਼ ਰਫ਼ਤਾਰ ਦੇ 1,64,738 ਮਾਮਲੇ ਫੜੇ, ਜੋ ਉਸ ਮਹੀਨੇ ਦੇ ਕੁੱਲ ਸੀ.ਸੀ.ਟੀ.ਵੀ. ਨੋਟਿਸਾਂ ਦਾ ਲਗਪਗ 43 ਫੀਸਦੀ ਬਣਦੇ ਹਨ।

Advertisement

ਉਨ੍ਹਾਂ ਨੇ ਹੈਲਮੇਟ ਤੋਂ ਬਿਨਾਂ ਸਵਾਰੀ ਦੇ 70,827 ਉਲੰਘਣਾਵਾਂ ਵੀ ਦਰਜ ਕੀਤੀਆਂ। ਨਿਊਜ਼ਲੈਟਰਾਂ ਨੇ ਦਿਖਾਇਆ ਕਿ ਗਲਤ ਪਾਰਕਿੰਗ ਦੇ ਲਗਪਗ 66,454 ਮਾਮਲੇ ਦਰਜ ਕੀਤੇ ਗਏ। ਅੰਕੜਿਆਂ ਅਨੁਸਾਰ ਕੈਮਰਿਆਂ ਨੇ ਹੋਰ 21,116 ਲਾਲ ਬੱਤੀ ਟੱਪਣ ਦੇ ਮਾਮਲੇ ਦਰਜ ਕੀਤੇ ਅਤੇ ਟਰੈਫਿਕ ਦੇ ਉਲਟ ਦਿਸ਼ਾ ਵਿੱਚ ਗੱਡੀ ਚਲਾਉਣ ਦੇ 14,272 ਮਾਮਲੇ ਸਾਹਮਣੇ ਆਏ ਹਨ।

ਅੰਕੜਿਆਂ ਅਨੁਸਾਰ ਅਕਤੂਬਰ ਵਿੱਚ ਤੇਜ਼ ਰਫ਼ਤਾਰ ਦੀਆਂ ਉਲੰਘਣਾਵਾਂ ਵਿੱਚ ਵੱਡਾ ਵਾਧਾ ਦੇਖਿਆ ਗਿਆ।

Advertisement
Tags :
Delhi Challan Newsdelhi newsNews UpdatePunjabi News
Show comments