Delhi News ਦਿੱਲੀ: ਕਨਾਟ ਪਲੇਸ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਛੇ ਜ਼ਖਮੀ
ਨਵੀਂ ਦਿੱਲੀ, 13 ਮਾਰਚ Delhi News : ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਨਾਟ ਪਲੇਸ ਦੇ ਬਿੱਕਗਾਨੇ ਬਿਰਿਆਨੀ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਛੇ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ...
Advertisement
ਨਵੀਂ ਦਿੱਲੀ, 13 ਮਾਰਚ
Delhi News : ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਨਾਟ ਪਲੇਸ ਦੇ ਬਿੱਕਗਾਨੇ ਬਿਰਿਆਨੀ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਛੇ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 11:55 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਛੇ ਫਾਇਰ ਟੈਂਡਰ ਘਟਨਾ ਸਥਾਨ ’ਤੇ ਭੇਜੇ। ਹਾਲਾਂਕਿ ਅੱਗ ’ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਐੱਲਪੀਜੀ ਸਲੰਡਰ ਲੀਕ ਹੋਣ ਕਾਰਨ ਰੈਸਟੋਰੈਂਟ ਦੀ ਰਸੋਈ ਵਿੱਚ ਅੱਗ ਲੱਗੀ ਗਈ। ਘਟਨਾ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਆਰਐਮਐਲ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖਮੀਆਂ ਵਿੱਚੋਂ ਮਹਿੰਦਰਾ (25) 81 ਫੀਸਦੀ ਸੜ ਗਿਆ ਹੈ, ਜਦੋਂ ਕਿ ਦੀਪਕ (39) ਅਤੇ ਪੀਯੂਸ਼ (31) ਦੋਵੇਂ 70 ਫੀਸਦੀ ਤੱਕ ਸੜ ਗਏ ਹਨ। ਬਾਕੀ ਮੁਹੰਮਦ ਆਲਮ (21), ਸੈਰੂਧੀਨ (28) ਅਤੇ ਜਨਕ (26) 30 ਫੀਦਸੀ ਤੱਕ ਸੜ ਹਨ।
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ ਅੱਗ ਰਸੋਈ ਵਿੱਚ ਐੱਲਪੀਜੀ ਲੀਕ ਹੋਣ ਕਾਰਨ ਲੱਗੀ, ਜੋ ਕਿ ਤੇਜ਼ੀ ਨਾਲ ਫੈਲ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
×