ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ਵਾਲੀ ਸਵੇਰ ਦਿੱਲੀ-ਐੱਨ ਸੀ ਆਰ ਹੋਰ ਪ੍ਰਦੂਸ਼ਿਤ ਹੋਏ

ਸਵੇਰ ਨੌਂ ਵਜੇ ਆਨੰਦ ਵਿਹਾਰ ’ਚ ਏ ਕਿੳੂ ਆੲੀ 414 ਤੇ ਆਨੰਦ ਵਿਹਾਰ ’ਚ 412 ਦਰਜ ਕੀਤਾ ਗਿਆ
ਸੰਕੇਤਕ ਤਸਵੀਰ।
Advertisement

Delhi wakes up to toxic air on Diwali morning ਕੌਮੀ ਰਾਜਧਾਨੀ ਤੇ ਐਨ ਸੀ ਆਰ ਖੇਤਰ ਵਿਚ ਅੱਜ ਦੀਵਾਲੀ ਵਾਲੀ ਸਵੇਰ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ ਤੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਸਮੀਰ ਐਪ ਦੇ ਹਵਾਲੇ ਨਾਲ ਦੱਸਿਆ ਕਿ ਦਿੱਲੀ ਵਿਚ ਸਵੇਰੇ 9 ਵਜੇ AQI 339 ਦਰਜ ਕੀਤਾ ਗਿਆ।

 

Advertisement

ਇੱਥੋਂ ਦੇ 38 ਨਿਗਰਾਨੀ ਸਟੇਸ਼ਨਾਂ ਦੇ ਅੰਕੜਿਆਂ ਤੋਂ ਪਤਾ ਚੱਲਿਆ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਗੁਣਵੱਤਾ ਦਾ ਪੱਧਰ 300 ਤੋਂ ਉੱਪਰ ਰਿਹਾ। ਆਨੰਦ ਵਿਹਾਰ ਵਿੱਚ ਏ ਕਿਊ ਆਈ 414 ਅਤੇ ਵਜ਼ੀਰਪੁਰ ਵਿੱਚ 412 ਦਰਜ ਕੀਤਾ ਗਿਆ। ਇਨ੍ਹਾਂ ਦੋਵੇਂ ਸਟੇਸ਼ਨਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਬਵਾਨਾ (369), ਪੂਸਾ (371), ਅਤੇ ਅਸ਼ੋਕ ਵਿਹਾਰ (394) ਸਮੇਤ ਕਈ ਹੋਰ ਥਾਵਾਂ ’ਤੇ ਵੀ ਹਵਾ ਦਾ ਮਿਆਰ ਖਰਾਬ ਦਰਜ ਕੀਤਾ ਗਿਆ। ਜਦੋਂ ਕਿ ਸ੍ਰੀ ਅਰਬਿੰਦੋ ਮਾਰਗ (165) ਅਤੇ ਡੀਟੀਯੂ (198) ਵਰਗੇ ਕੁਝ ਖੇਤਰਾਂ ਵਿੱਚ ਹਵਾ ਹੋਰਾਂ ਇਲਾਕਿਆਂ ਦੇ ਮੁਕਾਬਲੇ ਸਾਫ ਰਹੀ। ਇਸ ਤੋਂ ਪਹਿਲਾਂ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ-ਐਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ II ਨੂੰ ਲਾਗੂ ਕੀਤਾ ਸੀ। ਸੁਪਰੀਮ ਕੋਰਟ ਨੇ ਪਿਛਲੇ ਬੁੱਧਵਾਰ ਨੂੰ ਕੁਝ ਸ਼ਰਤਾਂ ਦੇ ਨਾਲ ਦਿੱਲੀ-ਐਨਸੀਆਰ ਵਿੱਚ ਵਾਤਾਵਰਨ ਪੱਖੀ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕੇਂਦਰੀ ਪ੍ਰਦੂਸ਼ਣ ਬੋਰਡ ਨੂੰ ਵੀ ਹਵਾ ਦੇ ਮਿਆਰ ਦੇ ਅੰਕੜੇ ਦੇਣ ਲਈ ਕਿਹਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਦੀਵਾਲੀ ਵਾਲੀ ਰਾਤ ਕੌਮੀ ਰਾਜਧਾਨੀ ਖੇਤਰ ਵਿਚ ਹਵਾ ਦਾ ਮਿਆਰ ਹੋਰ ਵੀ ਖਰਾਬ ਹੋਵੇਗਾ ਕਿਉਂਕਿ ਇੱਥੇ ਪਿਛਲੇ ਸਾਲ ਵੀ ਨਿਯਮਾਂ ਦਾ ਉਲੰਘਣ ਕਰ ਕੇ ਪਟਾਕੇ ਚਲਾਏ ਗਏ ਸਨ। ਪੀਟੀਆਈ

Advertisement
Tags :
air quality index (AQI)Central Pollution Control Board (CPCB)Delhi DiwaliDelhi wakes up to toxic air on Diwali morningPollution in Delhi:
Show comments