ਦਿੱਲੀ ਮੈਟਰੋ ਨੇ ਦੀਵਾਲੀ ਲਈ ਸਮਾਂ ਬਦਲਿਆ
DMRC announces changed train timings for Diwali ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਦੀਵਾਲੀ ਦੇ ਤਿਉਹਾਰ ਮੌਕੇ ਰੇਲਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਡੀਐਮਆਰਸੀ ਅਨੁਸਾਰ ਦੀਵਾਲੀ (ਐਤਵਾਰ) ਦੀ ਪੂਰਵ ਸੰਧਿਆ ’ਤੇ ਪਿੰਕ, ਮੈਜੈਂਟਾ ਅਤੇ ਗਰੇਅ ਲਾਈਨਾਂ ’ਤੇ ਮੈਟਰੋ ਸੇਵਾਵਾਂ...
Advertisement
DMRC announces changed train timings for Diwali ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਦੀਵਾਲੀ ਦੇ ਤਿਉਹਾਰ ਮੌਕੇ ਰੇਲਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਡੀਐਮਆਰਸੀ ਅਨੁਸਾਰ ਦੀਵਾਲੀ (ਐਤਵਾਰ) ਦੀ ਪੂਰਵ ਸੰਧਿਆ ’ਤੇ ਪਿੰਕ, ਮੈਜੈਂਟਾ ਅਤੇ ਗਰੇਅ ਲਾਈਨਾਂ ’ਤੇ ਮੈਟਰੋ ਸੇਵਾਵਾਂ ਆਮ ਨਾਲੋਂ ਇੱਕ ਘੰਟਾ ਪਹਿਲਾਂ ਸ਼ੁਰੂ ਹੋਣਗੀਆਂ। ਇੱਥੇ ਆਮ ਤੌਰ ’ਤੇ ਗੱਡੀਆਂ ਸਵੇਰੇ 7 ਵਜੇ ਚਲਦੀਆਂ ਹਨ ਜੋ ਸਵੇਰੇ 6 ਵਜੇ ਸ਼ੁਰੂ ਹੋਣਗੀਆਂ।
ਦੀਵਾਲੀ ਵਾਲੇ ਦਿਨ 20 ਅਕਤੂਬਰ (ਸੋਮਵਾਰ) ਨੂੰ ਆਖਰੀ ਮੈਟਰੋ ਟਰੇਨ ਏਅਰਪੋਰਟ ਐਕਸਪ੍ਰੈਸ ਲਾਈਨ ਸਮੇਤ ਸਾਰੀਆਂ ਲਾਈਨਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਰਾਤ 10 ਵਜੇ ਰਵਾਨਾ ਹੋਵੇਗੀ ਜੋ ਆਮ ਦਿਨਾਂ ਦੌਰਾਨ 11 ਵਜੇ ਰਵਾਨਾ ਹੁੰਦੀ ਹੈ। ਡੀਐਮਆਰਸੀ ਨੇ ਕਿਹਾ ਕਿ ਬਾਕੀ ਦਿਨ ਲਈ ਮੈਟਰੋ ਸੇਵਾਵਾਂ ਸਾਰੇ ਕੋਰੀਡੋਰਾਂ ’ਤੇ ਆਮ ਸ਼ਡਿਊਲ ਅਨੁਸਾਰ ਕੰਮ ਕਰਨਗੀਆਂ। ਪੀਟੀਆਈ
Advertisement
Advertisement