ਦਿੱਲੀ: ਰਿਠਾਲਾ ਮੈਟਰੋ ਸਟੇਸ਼ਨ ਨਜ਼ਦੀਕ ਸੈਂਕੜੇ ਝੁੱਗੀਆਂ ਨੂੰ ਅੱਗ ਲੱਗੀ, 1 ਮੌਤ
ਇੱਥੋਂ ਦੇ ਰੋਹਿਣੀ ਸਥਿਤ ਰਿਠਾਲਾ ਮੈਟਰੋ ਸਟੇਸ਼ਨ ਨੇੜੇ ਭਿਆਨਕ ਅੱਗ ਲੱਗਣ ਨਾਲ ਲਗਪਗ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਝੁਲਸਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ...
Advertisement
ਇੱਥੋਂ ਦੇ ਰੋਹਿਣੀ ਸਥਿਤ ਰਿਠਾਲਾ ਮੈਟਰੋ ਸਟੇਸ਼ਨ ਨੇੜੇ ਭਿਆਨਕ ਅੱਗ ਲੱਗਣ ਨਾਲ ਲਗਪਗ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਝੁਲਸਣ ਕਾਰਨ ਗੰਭੀਰ ਜ਼ਖਮੀ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਕਈ ਐੱਲਪੀਜੀ ਸਿਲੰਡਰ ਫਟ ਗਏ ਸਨ, ਜਿਸ ਨਾਲ ਅੱਗ ਹੋਰ ਭਿਆਨਕ ਹੋ ਗਈ ਅਤੇ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ।
ਇਲਾਕੇ ਵਿੱਚੋਂ ਧੂੰਏਂ ਦੇ ਸੰਘਣੇ ਗੁਬਾਰ ਉੱਠਦੇ ਦੇਖੇ ਗਏ, ਜਦੋਂ ਕਿ ਸਥਾਨਕ ਲੋਕ ਆਪਣਾ ਸਾਮਾਨ ਬਚਾਉਣ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਭੱਜ-ਦੌੜ ਕਰ ਰਹੇ ਸਨ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ 400 ਤੋਂ 500 ਝੌਂਪੜੀਆਂ ਸੜ ਗਈਆਂ ਹਨ।
Advertisement
ਡੀਐੱਫਐੱਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10.56 ਵਜੇ ਅੱਗ ਲੱਗਣ ਬਾਰੇ ਸੂਚਨ ਮਿਲੀ, ਜਿਸ ਤੋਂ ਬਾਅਦ ਕਈ ਫਾਇਰ ਟੈਂਡਰ ਅਤੇ ਅੱਗ ਬੁਝਾਉਣ ਵਾਲੇ ਰੋਬੋਟ ਮੌਕੇ ’ਤੇ ਭੇਜੇ ਗਏ।
Advertisement
ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਵਾਧੂ ਫਾਇਰ ਟੈਂਡਰਾਂ ਨੂੰ ਤਿਆਰ ਲਾਏ ਹੋਏ ਸਨ।
ਡੀਐੱਫਐੱਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਇਸ ਘਟਨਾ ਵਿੱਚ ਮੁੰਨਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਰਾਜੇਸ਼ ਨਾਂ ਦਾ ਵਿਅਕਤੀ ਜ਼ਖਮੀ ਹੋ ਗਿਆ।
Advertisement
×

