ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਹਾਈ ਕੋਰਟ ਨੂੰ ਈਮੇਲ ’ਤੇ ਮਿਲੀ ਬੰਬ ਦੀ ਧਮਕੀ, ਜੱਜ ਸੀਟਾਂ ਤੋਂ ਉਠਣ ਲਈ ਮਜਬੂਰ ਹੋਏ

ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਕੰਪਲੈਕਸ ਵਿੱਚ ਹਫੜਾ-ਦਫੜੀ ਮੱਚ ਗਈ। ਧਮਕੀ ਕਰਕੇ ਜੱਜ ਆਪਣੀਆਂ ਸੀਟਾਂ ਤੋਂ ਉੱਠਣ ਲਈ ਮਜਬੂਰ ਹੋ ਗਏ ਤੇ ਕੋਰਟਰੂਮ ਖਾਲੀ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਰਜਿਸਟਰਾਰ ਜਨਰਲ...
Advertisement

ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਕੰਪਲੈਕਸ ਵਿੱਚ ਹਫੜਾ-ਦਫੜੀ ਮੱਚ ਗਈ। ਧਮਕੀ ਕਰਕੇ ਜੱਜ ਆਪਣੀਆਂ ਸੀਟਾਂ ਤੋਂ ਉੱਠਣ ਲਈ ਮਜਬੂਰ ਹੋ ਗਏ ਤੇ ਕੋਰਟਰੂਮ ਖਾਲੀ ਕਰ ਦਿੱਤੇ ਗਏ।

ਸੂਤਰਾਂ ਅਨੁਸਾਰ ਰਜਿਸਟਰਾਰ ਜਨਰਲ ਨੂੰ ਸਵੇਰੇ 8.39 ਵਜੇ ਈ-ਮੇਲ ਪ੍ਰਾਪਤ ਹੋਈ ਅਤੇ ਕੁਝ ਜੱਜਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਝ ਜੱਜ ਸਵੇਰੇ 11.35 ਵਜੇ ਉੱਠ ਗਏ ਜਦੋਂਕਿ ਕੁਝ ਦੁਪਹਿਰ 12 ਵਜੇ ਤੱਕ ਆਪਣੀਆਂ ਅਦਾਲਤਾਂ ਵਿੱਚ ਬੈਠੇ ਰਹੇ। ਸੂਤਰਾਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਥੇ ਮੌਜੂਦ ਹਰ ਕਿਸੇ ਨੂੰ ਉਥੋਂ ਜਾਣ ਲਈ ਆਖ ਦਿੱਤਾ ਗਿਆ ਹੈ।

Advertisement

Advertisement
Tags :
Bomb threatdelhi hcDelhi High courtjudges rise from daisਜੱਜ ਸੀਟਾਂ ਲਈ ਮਜਬੂਰ ਹੋਏਦਿੱਲੀ ਹਾਈ ਕੋਰਟਦਿੱਲੀ ਖ਼ਬਰਾਂਬੰਬ ਦੀ ਧਮਕੀ
Show comments