ਦਿੱਲੀ ਹਾਈ ਕੋਰਟ ਨੂੰ ਈਮੇਲ ’ਤੇ ਮਿਲੀ ਬੰਬ ਦੀ ਧਮਕੀ, ਜੱਜ ਸੀਟਾਂ ਤੋਂ ਉਠਣ ਲਈ ਮਜਬੂਰ ਹੋਏ
ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਕੰਪਲੈਕਸ ਵਿੱਚ ਹਫੜਾ-ਦਫੜੀ ਮੱਚ ਗਈ। ਧਮਕੀ ਕਰਕੇ ਜੱਜ ਆਪਣੀਆਂ ਸੀਟਾਂ ਤੋਂ ਉੱਠਣ ਲਈ ਮਜਬੂਰ ਹੋ ਗਏ ਤੇ ਕੋਰਟਰੂਮ ਖਾਲੀ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਰਜਿਸਟਰਾਰ ਜਨਰਲ...
Advertisement
ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਕੰਪਲੈਕਸ ਵਿੱਚ ਹਫੜਾ-ਦਫੜੀ ਮੱਚ ਗਈ। ਧਮਕੀ ਕਰਕੇ ਜੱਜ ਆਪਣੀਆਂ ਸੀਟਾਂ ਤੋਂ ਉੱਠਣ ਲਈ ਮਜਬੂਰ ਹੋ ਗਏ ਤੇ ਕੋਰਟਰੂਮ ਖਾਲੀ ਕਰ ਦਿੱਤੇ ਗਏ।
ਸੂਤਰਾਂ ਅਨੁਸਾਰ ਰਜਿਸਟਰਾਰ ਜਨਰਲ ਨੂੰ ਸਵੇਰੇ 8.39 ਵਜੇ ਈ-ਮੇਲ ਪ੍ਰਾਪਤ ਹੋਈ ਅਤੇ ਕੁਝ ਜੱਜਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਝ ਜੱਜ ਸਵੇਰੇ 11.35 ਵਜੇ ਉੱਠ ਗਏ ਜਦੋਂਕਿ ਕੁਝ ਦੁਪਹਿਰ 12 ਵਜੇ ਤੱਕ ਆਪਣੀਆਂ ਅਦਾਲਤਾਂ ਵਿੱਚ ਬੈਠੇ ਰਹੇ। ਸੂਤਰਾਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਥੇ ਮੌਜੂਦ ਹਰ ਕਿਸੇ ਨੂੰ ਉਥੋਂ ਜਾਣ ਲਈ ਆਖ ਦਿੱਤਾ ਗਿਆ ਹੈ।
Advertisement
Advertisement
×