ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਸਰਕਾਰ ਮਹਿਲਾ ਕਮੀਸ਼ਨ ਨੂੰ ਕਮਜ਼ੋਰ ਬਣਾ ਰਹੀ :ਸਵਾਤੀ ਮਾਲੀਵਾਲ

ਨਵੀਂ ਦਿੱਲੀ, 2 ਜੁਲਾਈ ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਦਿਆਂ ਮੰਤਰੀਆਂ ਦੁਆਰਾ ਮਹਿਲਾ ਪੈਨਲ ਨੂੰ ਕਮਜ਼ੋਰ ਬਣਾਉਣ ਦਾ ਦੋਸ਼ ਲਾਇਆ ਹੈ। ਮਾਲੀਵਾਲ ਨੇ ਪੱਤਰ ਵਿਚ ਦੋਸ਼ ਲਾਇਆ ਕਿ ਦਿੱਲੀ ਮਹਿਲਾ...
ਸਵਾਤੀ ਮਾਲੀਵਾਲ.
Advertisement

ਨਵੀਂ ਦਿੱਲੀ, 2 ਜੁਲਾਈ

ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਦਿਆਂ ਮੰਤਰੀਆਂ ਦੁਆਰਾ ਮਹਿਲਾ ਪੈਨਲ ਨੂੰ ਕਮਜ਼ੋਰ ਬਣਾਉਣ ਦਾ ਦੋਸ਼ ਲਾਇਆ ਹੈ। ਮਾਲੀਵਾਲ ਨੇ ਪੱਤਰ ਵਿਚ ਦੋਸ਼ ਲਾਇਆ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਸਟਾਫ਼ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ, ਪੈਨਲ ਦਾ ਬਜਟ 28.5 ਫ਼ੀਸਦੀ ਘਟਾ ਦਿੱਤਾ ਗਿਆ ਹੈ ਅਤੇ 181 ਹੈਲਪਲਾਈਨ ਨੂੰ ਵਾਪਸ ਲੈ ਲਿਆ ਗਿਆ ਹੈ। ਮਾਲੀਵਾਲ ਨੇ ਮੰਗ ਕੀਤੀ ਕਿ ਚੇਅਰਮੈਨ ਅਤੇ ਦੋ ਮੈਂਬਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ।

Advertisement

ਸੋਸ਼ਲ ਮੀਡੀਆ 'ਐਕਸ' ਤੇ ਪਾਈ ਪੋਸਟ ਵਿਚ ਸਵਾਤੀ ਨੇ ਲਿਖਿਆ ਕਿ ਮੇਰੇ ਅਹੁਦਾ ਛੱਡਣ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਫਿਰ ਤੋਂ ਕਮਜ਼ੋਰ ਸੰਸਥਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Tags :
AAPArvind KejriwaldelhiDelhi Women CommissionWomen Swati Maliwal
Show comments