ਇਸ ਵਿੱਤੀ ਸਾਲ ਦੇ ਪਿਛਲੇ ਛੇ ਮਹੀਨਿਆਂ ਵਿੱਚ ਸਰਕਾਰ ਨੂੰ ਜੀ ਐੱਸ ਕੁਲੈਕਸ਼ਨ 22,000 ਕਰੋੜ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਲਗਭਗ 21,000 ਕਰੋੜ ਸੀ। ਕਈ ਵਸਤੂਆਂ ’ਤੇ ਜੀਐੱਸਟੀ ਵਿੱਚ ਕਟੌਤੀ ਦੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਜੀਐੱਸਟੀ ਕੁਲੈਕਸ਼ਨ ਹੋਰ ਵੱਧ ਸਕਦਾ ਹੈ।
ਦਿੱਲੀ ਸਰਕਾਰ ਨੇ ਇਸ ਸਾਲ ਜੀਐੱਸਟੀ ਕੁਲੈਕਸ਼ਨ ਦਾ ਟੀਚਾ ਪਿਛਲੇ ਸਾਲ ਨਾਲੋਂ 5,000 ਕਰੋੜ ਵਧਾ ਕੇ 48,500 ਕਰੋੜ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਨੇ ਕਈ ਵਸਤੂਆਂ ’ਤੇ ਜੀਐੱਸਟੀ ਵਿੱਚ ਕਾਫ਼ੀ ਕਮੀ ਕੀਤੀ ਹੈ ਜੋ ਕਿ 22 ਸਤੰਬਰ, ਨਰਾਤਿਆਂ ਦੇ ਪਹਿਲੇ ਦਿਨ ਲਾਗੂ ਕੀਤਾ ਗਿਆ ਸੀ। ਉਦੋਂ ਤੋਂ ਬਾਜ਼ਾਰ ਵਿੱਚ ਬਹੁਤ ਵਧੀਆ ਮਾਹੌਲ ਦੇਖਣ ਨੂੰ ਮਿਲਿਆ ਹੈ। ਦਿੱਲੀ ਦੀ ਸਥਿਤੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਐੱਸਜੀਐੱਸਟੀ ਤੋਂ ਮਾਲੀਏ ਵਿੱਚ 16.15 ਪ੍ਰਤੀਸ਼ਤ ਵਾਧਾ ਹੋਇਆ ਹੈ। ਜਦੋਂ ਕਿ ਪਿਛਲੇ ਸਾਲ ਸਤੰਬਰ ਵਿੱਚ ਜੀਐੱਸਟੀ ਸੰਗ੍ਰਹਿ 3,272.55 ਕਰੋੜ ਸੀ। ਇਸ ਸਤੰਬਰ ਵਿੱਚ ਇਹ 3,373.45 ਕਰੋੜ ਤੱਕ ਪਹੁੰਚ ਗਿਆ ਹੈ। ਇਸਦਾ ਮਤਲਬ ਹੈ ਕਿ ਜੀਐੱਸਟੀ ਦਰਾਂ ਘੱਟ ਹੋਣ ਦੇ ਮਹੀਨੇ ਵਿੱਚ ਮਾਲੀਏ ਵਿੱਚ 100 ਕਰੋੜ ਦਾ ਸਿੱਧਾ ਵਾਧਾ ਹੋਇਆ ਹੈ। ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਮਾਲੀਏ ਦੇ ਅੰਕੜਿਆਂ ਵਿੱਚ ਹੋਰ ਵਾਧਾ ਹੋਣ ਦਾ ਅਨੁਮਾਨ ਹੈ।