ਦਿੱਲੀ ਸਰਕਾਰ ਨੇ ਅਪਰੈਲ-ਜੂਨ ਤਿਮਾਹੀ ’ਚ ਆਬਕਾਰੀ, ਵੈਟ ਤੋਂ 1,700 ਕਰੋੜ ਰੁਪਏ ਵਸੂਲੇ
ਨਵੀਂ ਦਿੱਲੀ, 2 ਜੁਲਾਈਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਚਾਲੂ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਆਬਕਾਰੀ ਅਤੇ ਵੈਟ ਤੋਂ ਲਗਪਗ 1,700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿੱਚ ਦਿੱਤੀ ਗਈ ਹੈ। ਵਿੱਤੀ ਸਾਲ...
Advertisement
ਨਵੀਂ ਦਿੱਲੀ, 2 ਜੁਲਾਈਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਚਾਲੂ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਆਬਕਾਰੀ ਅਤੇ ਵੈਟ ਤੋਂ ਲਗਪਗ 1,700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿੱਚ ਦਿੱਤੀ ਗਈ ਹੈ। ਵਿੱਤੀ ਸਾਲ 2022-23 ਵਿੱਚ ਵਿਭਾਗ ਨੇ 62 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵੇਚ ਕੇ 6,821 ਕਰੋੜ ਰੁਪਏ ਕਮਾਏ ਸਨ। ਇਸ ਰਕਮ ਵਿੱਚ ਆਬਕਾਰੀ ਵਜੋਂ 5,548.48 ਕਰੋੜ ਰੁਪਏ ਅਤੇ ਵੈਟ ਵਜੋਂ 1,272.52 ਕਰੋੜ ਰੁਪਏ ਸ਼ਾਮਲ ਹਨ। ਪੀਟੀਆੲੀ
Advertisement
Advertisement