ਦਿੱਲੀ: ਸੋਨਾ ਚੋਰੀ ਮਾਮਲੇ ’ਚ ਜਲੰਧਰ ਤੋਂ ਔਰਤ ਸਣੇ ਪੰਜ ਕਾਬੂ
ਨਵੀਂ ਦਿੱਲੀ, 29 ਸਤੰਬਰ ਪੱਛਮੀ ਦਿੱਲੀ ਦੇ ਪੱਛਮ ਵਿਹਾਰ ਖੇਤਰ ਵਿੱਚ 17 ਸੋਨੇ ਦੇ ਬਿਸਕੁਟ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਜਲੰਧਰ ਵਿੱਚੋਂ ਇੱਕ 42 ਸਾਲਾ ਔਰਤ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲੀਸ ਦੇ ਬੁਲਾਰੇ ਨੇ...
Advertisement
ਨਵੀਂ ਦਿੱਲੀ, 29 ਸਤੰਬਰ
ਪੱਛਮੀ ਦਿੱਲੀ ਦੇ ਪੱਛਮ ਵਿਹਾਰ ਖੇਤਰ ਵਿੱਚ 17 ਸੋਨੇ ਦੇ ਬਿਸਕੁਟ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਜਲੰਧਰ ਵਿੱਚੋਂ ਇੱਕ 42 ਸਾਲਾ ਔਰਤ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲੀਸ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੋਨਲੀ ਸੂਰੀ ਵਾਸੀ ਟੈਗੋਰ ਗਾਰਡਨ ਐਕਸਟੈਸ਼ਨ, ਨਵਨੀਤ (34), ਮੋਹਸਨਿ ਖਾਨ (29), ਧੀਰਜ (22) ਅਤੇ ਅੰਕਿਤ ਪੋਰਵਾਲ (22) ਸਾਰੇ ਵਾਸੀ ਖਿਆਲਾ ਵਜੋਂ ਹੋਈ ਹੈ। ਉਦਯੋਗ ਨਗਰ ਮੈਟਰੋ ਸਟੇਸ਼ਨ ਦੇ ਨੇੜਿਓਂ ਬਿਸਕੁਟਾਂ ਦੀ ਚੋਰੀ ਹੋਣ ਸਬੰਧੀ ਪੁਲੀਸ ਨੂੰ 22 ਸਤੰਬਰ ਨੂੰ ਪਤਾ ਲੱਗਿਆ ਸੀ। -ਪੀਟੀਆਈ
Advertisement
Advertisement
×