Delhi Fire: ‘ਬ੍ਰਹਮਪੁੱਤਰ ਅਪਾਰਟਮੈਂਟਸ’ ਚ ਲਗੀ ਭਿਆਨਕ ਅੱਗ; ਕਈ ਰਾਜ ਸਭਾ ਮੈਂਬਰਾ ਦੇ ਹਨ ਘਰ !
Delhi Fire: ਰਾਜਧਾਨੀ ਦਿੱਲੀ ਦੇ ਬੀਡੀ ਮਾਰਗ ’ਤੇ ਸਥਿਤ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅਪਾਰਟਮੈਂਟ ਵਿੱਚ ਕਈ ਰਾਜ ਸਭਾ ਸੰਸਦ ਮੈਂਬਰ ਰਹਿੰਦੇ ਹਨ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਅੱਗ ਬੁਝਾਊ ਦਸਤੇ ਨੂੰ ਦੁਪਹਿਰ 1:20 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਤੁਰੰਤ ਦਮਕਲ ਵਿਭਾਗ ਨੇ ਛੇ ਫਾਇਰ ਇੰਜਣਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਅਤੇ ਜੰਗੀ ਪੱਧਰ ’ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਅਪਾਰਟਮੈਂਟਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਚਿੰਤਾ ਪ੍ਰਗਟ ਕੀਤੀ, ਕਿਉਂਕਿ ਇਹ ਇਲਾਕਾ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਹਾਲਾਂਕਿ, ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦੇਰ ਨਾਲ ਪਹੁੰਚਣ ਲਈ ਜ਼ਿੰਮੇਵਾਰ ਠਹਿਰਾਇਆ ਹੈ, ਇਹ ਕਹਿੰਦੇ ਹੋਏ ਕਿ ਜੇਕਰ ਟੀਮ ਸਮੇਂ ਸਿਰ ਪਹੁੰਚਦੀ, ਤਾਂ ਨੁਕਸਾਨ ਘੱਟ ਹੁੰਦਾ। ਫਾਇਰਫਾਈਟਰ ਅਜੇ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।