Delhi Elections: ਆਤਿਸ਼ੀ ਸਣੇ ਪੰਜ ਮਹਿਲਾ ਉਮੀਦਵਾਰ ਜੇਤੂ
‘ਆਪ’ ਵੱਲੋਂ ਆਤਿਸ਼ੀ ਤੇ ਭਾਜਪਾ ਵੱਲੋਂ ਚਾਰ ਮਹਿਲਾ ਉਮੀਦਵਾਰਾਂ ਨੇ ਚੋਣ ਜਿੱਤੀ
Advertisement
ਨਵੀਂ ਦਿੱਲੀ, 8 ਫਰਵਰੀ
ਦਿੱਲੀ ਅਸੈਂਬਲੀ ਚੋਣਾਂ ਵਿਚ ਐਤਕੀਂ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਸਣੇ ਪੰਜ ਮਹਿਲਾ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਪੰਜ ਸਾਲ ਪਹਿਲਾਂ ਇਹ ਅੰਕੜਾ 8 ਸੀ। ਆਤਿਸ਼ੀ ‘ਆਪ’ ਵੱਲੋਂ ਜਿੱਤੀ ਇਕੋ ਇਕ ਮਹਿਲਾ ਉਮੀਦਵਾਰ ਹੈ। ਆਤਿਸ਼ੀ ਨੇ ਭਾਜਪਾ ਦੇ ਰਮੇਸ਼ ਬਿਧੂੜੀ ਨੂੰ ਕਾਲਕਾਜੀ ਹਲਕੇ ਤੋਂ 3521 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਾਕੀ ਚਾਰ ਜੇਤੂ ਭਾਜਪਾ ਮਹਿਲਾ ਉਮੀਦਵਾਰਾਂ ਵਿਚ ਰੇਖਾ ਗੁਪਤਾ (ਸ਼ਾਲੀਮਾਰ ਬਾਗ਼), ਪੂਨਮ ਸ਼ਰਮਾ (ਵਜ਼ੀਰਪੁਰ), ਨੀਲਮ ਪਹਿਲਵਾਨ (ਨਜਫ਼ਗੜ੍ਹ) ਤੇ ਸ਼ਿਖਾ ਰਾਏ (ਗ੍ਰੇਟਰ ਕੈਲਾਸ਼) ਸ਼ਾਮਲ ਹਨ। ਉਂਝ ਐਤਕੀਂ ਚੋਣ ਪਿੜ ਵਿਚ ਉਤਰੇ ਕੁੱਲ 699 ਉਮੀਦਵਾਰਾਂ ’ਚੋਂ 96 ਮਹਿਲਾਵਾਂ ਸਨ। ਪੰਜ ਸਾਲ ਪਹਿਲਾਂ 76 ਮਹਿਲਾਵਾਂ ਸਣੇ ਕੁੱਲ 672 ਉਮੀਦਵਾਰਾਂ ਨੇ ਚੋਣ ਲੜੀ ਸੀ। -ਪੀਟੀਆਈ
Advertisement
Advertisement
×