ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Delhi elections ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਕੇਸ ਕੇਸ ਦਰਜ

ਭਾਜਪਾ ਗੁੰਡਾਗਰਦੀ ਉੱਤੇ ਉੱਤਰੀ: ਆਤਿਸ਼ੀ, ਦਿੱਲੀ ਪੁਲੀਸ ’ਤੇ ਭਾਜਪਾ ਵਰਕਰਾਂ ਦੀ ਢਾਲ ਬਣਨ ਦਾ ਦੋਸ਼ ਲਾਇਆ
Advertisement

ਨਵੀਂ ਦਿੱਲੀ, 4 ਫਰਵਰੀ

ਦਿੱਲੀ ਪੁਲੀਸ ਨੇ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਕਥਿਤ ਉਲੰਘਣਾ ਤੇ ਸਰਕਾਰੀ ਅਧਿਕਾਰੀ ਦੀ ਡਿਊਟੀ ਵਿਚ ਅੜਿੱਕਾ ਡਾਹੁਣ ਦੇ ਦੋਸ਼ ਵਿਚ ਮੁੱਖ ਮੰਤਰੀ ਤੇ ਕਾਲਕਾਜੀ ਹਲਕੇ ਤੋਂ ‘ਆਪ’ ਉਮੀਦਵਾਰ ਆਤਿਸ਼ੀ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਗੋਵਿੰਦਪੁਰੀ ਪੁਲੀਸ ਥਾਣੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਕਾਲਕਾਜੀ ਤੋਂ ‘ਆਪ’ ਉਮੀਦਵਾਰ ਖਿਲਾਫ਼ ਕੇਸ ਦਰਜ ਕੀਤਾ ਹੈ। ਅਗਲੇਰੀ ਜਾਂਚ ਦਾ ਅਮਲ ਜਾਰੀ ਹੈ।’’

ਉਨ੍ਹਾਂ ਅੱਗੇ ਦੱਸਿਆ ਕਿ ਫਤਿਹ ਸਿੰਘ ਮਾਰਗ ’ਤੇ ‘ਆਪ’ ਉਮੀਦਵਾਰ ਨੂੰ 50-70 ਸਮਰਥਕਾਂ ਅਤੇ 10 ਗੱਡੀਆਂ ਸਮੇਤ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ। ਪੁਲੀਸ ਨੇ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ, ਪਰ ਉਨ੍ਹਾਂ ਇੱਕ ਅਧਿਕਾਰੀ ਨੂੰ ਉਸ ਦੀ ਡਿਊਟੀ ਕਰਨ ਤੋਂ ਰੋਕਿਆ।

ਉਧਰ ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿਚ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਦੇ ਹੋਏ ਦੋਸ਼ ਲਗਾਇਆ ਕਿ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਖੁੱਲ੍ਹੇਆਮ ‘ਗੁੰਡਾਗਰਦੀ’ ਕਰ ਰਹੇ ਹਨ, ਪਰ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ‘ਗੁੰਡਾਗਰਦੀ’ ਉੱਤੇ ਉੱਤਰ ਆਈ ਹੈ ਜਦੋਂਕਿ ਦਿੱਲੀ ਪੁਲੀਸ ‘ਆਪ’ ਆਗੂਆਂ ਤੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਜਪਾ ਵਰਕਰਾਂ ਨੂੰ ਬਚਾ ਰਹੀ ਹੈ। ਆਤਿਸ਼ੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਭਾਰਤ ਵਿੱਚ ਜਮਹੂਰੀਅਤ ਹੁਣ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੱਥ ਵਿੱਚ ਹੈ ਅਤੇ ਪੂਰਾ ਦੇਸ਼ ਦੇਖ ਰਿਹਾ ਹੈ ਕਿ ‘ਕੀ ਇਸ (ਜਮਹੂਰੀਅਤ) ਦਾ ਕੌਮੀ ਰਾਜਧਾਨੀ ਵਿੱਚ ਬਚਾਅ ਹੁੰਦਾ ਹੈ ਜਾਂ ਨਹੀਂ।’ -ਪੀਟੀਆਈ

Advertisement