ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Delhi Election Results: ‘ਆਪ’ ਤੋਂ ਅੱਕੇ ਦਿੱਲੀ ਵਾਸੀਆਂ ਨੇ ‘ਬਦਲਾਅ’ ਲਈ ਵੋਟ ਪਾਈ: ਪ੍ਰਿਯੰਕਾ

ਵਾਇਨਾਡ (ਕੇਰਲ), 8 ਫਰਵਰੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਕਿਉਂਕਿ ਉਹ ਅੱਕ ਚੁੱਕੇ ਸਨ। ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ...
Advertisement

ਵਾਇਨਾਡ (ਕੇਰਲ), 8 ਫਰਵਰੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਕਿਉਂਕਿ ਉਹ ਅੱਕ ਚੁੱਕੇ ਸਨ। ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਇਹ ਸਪੱਸ਼ਟ ਸੀ ਕਿ ਲੋਕ ਬਦਲਾਅ ਚਾਹੁੰਦੇ ਹਨ।

Advertisement

ਉਨ੍ਹਾਂ ਕਿਹਾ ‘‘ਜਿੱਤਣ ਵਾਲੇ ਸਾਰਿਆਂ ਨੂੰ ਮੇਰੀਆਂ ਵਧਾਈਆਂ, ਨਤੀਜਿਆਂ ਦਾ ਮਤਲਬ ਹੈ ਕਿ ਸਾਨੂੰ ਹੋਰ ਮਿਹਨਤ ਕਰਨੀ ਪਵੇਗਾ ਅਤੇ ਲੋਕਾਂ ਦੇ ਮੁੱਦਿਆਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ।’’ ਜ਼ਿਕਰਯੋਗ ਹੈ ਕਿ ਪ੍ਰਿਯੰਕਾ ਕੇਰਲ ਦੇ ਤਿੰਨ ਦਿਨਾਂ ਦੌਰੇ ’ਤੇ ਹੈ। ਭਾਰਤੀ ਚੋਣ ਕਮਿਸ਼ਨ (ECI) ਦੇ ਤਾਜ਼ਾ ਰੁਝਾਨਾਂ ਅਨੁਸਾਰ ਭਾਜਪਾ 70 ਵਿਧਾਨ ਸਭਾ ਸੀਟਾਂ ਵਿੱਚੋਂ 45 'ਤੇ ਅੱਗੇ ਸੀ ਅਤੇ 'ਆਪ' 21 'ਤੇ ਅੱਗੇ ਸੀ। ECI ਵੈੱਬਸਾਈਟ ਦੇ ਅਨੁਸਾਰ ਹੁਣ ਤੱਕ ਭਾਜਪਾ ਅਤੇ 'ਆਪ' ਨੇ ਦੋ-ਦੋ ਸੀਟਾਂ ਜਿੱਤੀਆਂ ਹਨ।

ਦੂਜੇ ਪਾਸੇ, ਕਾਂਗਰਸ ਲਗਾਤਾਰ ਤੀਜੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਵੀ ਸੀਟ ਆਉਂਦੀ ਨਜ਼ਰ ਨਹੀਂ ਆ ਰਹੀ ਹੈ। ਪੀਟੀਆਈ

Advertisement
Tags :
centralCongressDelhi Election ResultsDelhi Election Results 2025Delhi Polls ResultsDelhi Polls Results 2025priyanka gandhi