Why didn’t Delhi get artificial rain? IIT reveals reason behind failed cloud seeding trials in latest reportਆਈਆਈਟੀ-ਦਿੱਲੀ ਦੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿਚ ਨਮੀ ਦੀ ਮਾਤਰਾ ਘੱਟ ਰਹੀ ਜਿਸ ਕਾਰਨ ਇੱਥੇ ਕਲਾਊਂਡ ਸੀਡਿੰਗ ਮਸਨੂਈ ਬਾਰਿਸ਼ ਦਾ ਟਰਾਇਲ ਸਫਲ ਨਾ ਹੋਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਖਾਸ ਕਰਕੇ ਦਸੰਬਰ ਅਤੇ ਜਨਵਰੀ ਦੇ ਸਿਖਰ ਪ੍ਰਦੂਸ਼ਣ ਵਾਲੇ ਮਹੀਨਿਆਂ ਦੌਰਾਨ ਕਲਾਊਡ ਸੀਡਿੰਗ ਲਈ ਹਾਲਾਤ ਸਾਜ਼ਗਾਰ ਨਹੀਂ ਹਨ।
ਇਹ ਰਿਪੋਰਟ ਆਈਆਈਟੀ ਦੇ ਸੈਂਟਰ ਫਾਰ ਐਟਮੌਸਫੈਰਿਕ ਸਾਇੰਸਜ਼ ਵਲੋਂ ਜਲਵਾਯੂ ਸਬੰਧੀ ਡੇਟਾ (2011-2021) ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਦਿੱਲੀ ਸਰਕਾਰ ਨੇ ਆਈਆਈਟੀ-ਕਾਨਪੁਰ ਦੇ ਸਹਿਯੋਗ ਨਾਲ ਬੁਰਾੜੀ, ਉੱਤਰੀ ਕਰੋਲ ਬਾਗ ਅਤੇ ਮਯੂਰ ਵਿਹਾਰ ਵਿੱਚ ਦੋ ਕਲਾਊਡ-ਸੀਡਿੰਗ ਟਰਾਇਲ ਕੀਤੇ ਸਨ ਪਰ ਇਸ ਤੋਂ ਬਾਅਦ ਵੀ ਕੋਈ ਮੀਂਹ ਨਹੀਂ ਪਿਆ। ਇਸ ਸੰਸਥਾ ਨੇ ਪਹਿਲਾਂ 2017-18 ਵਿੱਚ ਕਾਨਪੁਰ ਵਿੱਚ ਸਫਲ ਟਰਾਇਲ ਕੀਤੇ ਸਨ, ਪਰ ਇਹ ਦਿੱਲੀ-ਐਨਸੀਆਰ ਖੇਤਰ ਵਿੱਚ ਅਜਿਹਾ ਪਹਿਲਾ ਪ੍ਰਯੋਗ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਕਲਾਊਡ ਸੀਡਿੰਗ ਸਿਧਾਂਤਕ ਤੌਰ ’ਤੇ ਖਾਸ ਵਾਯੂਮੰਡਲੀ ਸਥਿਤੀਆਂ ਵਿੱਚ ਹੀ ਸੰਭਵ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਾਜੈਕਟ ਦੀ ਕੀਮਤ ਵੀ ਖਾਸੀ ਹੈ ਜਿਸ ਕਰ ਕੇ ਕਲਾਊਡ ਸੀਡਿੰਗ ਨੂੰ ਦਿੱਲੀ ਦੇ ਪ੍ਰਦੂਸ਼ਣ ਪ੍ਰਬੰਧਨ ਲਈ ਇੱਕ ਪ੍ਰਾਇਮਰੀ ਜਾਂ ਰਣਨੀਤਕ ਉਪਾਅ ਵਜੋਂ ਸਿਫਾਰਸ਼ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਯਤਨਾਂ ਨਾਲ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਘਟਿਆ ਹੈ। ਪੀਟੀਆਈ

