ਐੱਨ ਆਈ ਏ ਵੱਲੋਂ ਦਿੱਲੀ ਧਮਾਕੇ ’ਚ ਵਰਤੀ ਆਈ-20 ਕਾਰ ਦਾ ਮਾਲਕ ਗ੍ਰਿਫ਼ਤਾਰ
ਫਰੀਦਾਬਾਦ ਤੋਂ ਖਰੀਦੀ ਸੀ ਕਾਰ; ੳੁਮਰ ਨਬੀ ਨਾਲ ਮਿਲ ਕੇ ਘਡ਼ੀ ਸੀ ਸਾਜ਼ਿਸ਼
Advertisement
ਨਵੀਂ ਦਿੱਲੀ, 16 ਨਵੰਬਰ
ਲਾਲ ਕਿਲੇ ਨੇੜੇ ਕਾਰ ਧਮਾਕਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ ) ਨੇ ਅੱਜ ਇੱਕ ਕਸ਼ਮੀਰ ਵਾਸੀ ਅਮੀਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਫਿਦਾਇਨ ਹਮਲਾਵਰ ਨਾਲ ਮਿਲ ਕੇ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਸ ਦੀ ਆਈ 20 ਕਾਰ ਦਿੱਲੀ ਧਮਾਕੇ ਵਿਚ ਵਰਤੀ ਗਈ ਸੀ। ਇਸ ਕਾਰਨ 12 ਜਣੇ ਮਾਰੇ ਗਏ ਸਨ ਤੇ 32 ਹੋਰ ਜ਼ਖਮੀ ਹੋ ਗਏ ਸਨ। ਐਨ ਆਈ ਏ ਖੁਲਾਸਾ ਕੀਤਾ ਕਿ ਉਮਰ ਤੇ ਅਮੀਰ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਇਨ੍ਹਾਂ ਨੇ ਓਐਲਐਕਸ ਜ਼ਰੀਏ ਕਾਰ ਦਾ ਸੌਦਾ ਕੀਤਾ ਸੀ। ਇਸ ਤੋਂ ਪਹਿਲਾਂ ਫਰੀਦਾਬਾਦ ਦੇ ਕਾਰਾਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਨੇ ਜਾਂਚ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਤੋਂ ਜੋ ਕਾਰ ਖਰੀਦੀ ਗਈ ਸੀ। ਉਸ ਨੇ ਆਪਣੀ ਆਈਡੀ ਦਿੱਤੀ ਸੀ ਤੇ ਇਸ ਵਿਚ ਪਤਾ ਪੁਲਵਾਮਾ ਦਾ ਦਿੱਤਾ ਗਿਆ ਸੀ।
Advertisement
ਏਐੱਨਆਈ
Advertisement
Advertisement
×

