ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Delhi car blast: 9 ਐੱਮਐੱਮ ਦੇ ਕਾਰਤੂਸ ਬਰਾਮਦ, ਧਮਾਕੇ ਵਾਲੀ ਥਾਂ ਤੋਂ ਨਹੀਂ ਮਿਲਿਆ ਪਿਸਤੌਲ

ਪੁਲੀਸ ਮੁਤਾਬਕ ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੀ ਹੁੰਦੇ ਹਨ
ਫੋਰੈਂਸਿਕ ਟੀਮ ਦੇ ਮੈਂਬਰ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਦਾ ਬਰੀਕੀ ਨਾਲ ਮੁਆਇਨਾ ਕਰਦੇ ਹੋਏ। ਫੋਟੋ: ਏਐੱਨਆਈ
Advertisement

ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇੇ ਵਾਲੀ ਥਾਂ ਤੋਂ ਤਿੰਨ ਕਾਰਤੂਸ, ਜਿਨ੍ਹਾਂ ਵਿਚ ਦੋ ਜ਼ਿੰਦਾ ਤੇ ਇਕ ਖਾਲੀ ਸੀ, ਮਿਲਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ 9 ਐੱਮਐੱਮ ਕੈਲੀਬਰ ਦੇ ਇਹ ਕਾਰਤੂਸ ਇਕ ਅਜਿਹੇ ਹਥਿਆਰ ਦੇ ਹਨ, ਜੋ ਕੋਈ ਆਮ ਨਾਗਰਿਕ ਨਹੀਂ ਰੱਖ ਸਕਦਾ ਹੈ। ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੀ ਹੁੰਦੇ ਹਨ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਰਤੂਸ ਬਰਾਮਦ ਹੋਣ ਦੇ ਬਾਵਜੂਦ, ਘਟਨਾ ਸਥਾਨ ਤੋਂ ਕੋਈ ਵੀ ਪਿਸਤੌਲ ਜਾਂ ਇਸ ਦਾ ਕੋਈ ਵੀ ਹਿੱਸਾ ਨਹੀਂ ਮਿਲਿਆ। ਪੁਲੀਸ ਨੇ ਕਿਹਾ, ‘‘ਇਹ ਕਾਰਤੂਸ ਆਮ ਤੌਰ ’ਤੇ ਸਿਰਫ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੁੰਦੇ ਹਨ।’’ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਰਤੂਸ ਉੱਥੇ ਕਿਵੇਂ ਆਏ, ਅਤੇ ਕੀ ਇਹ ਧਮਾਕੇ ਦੇ ਮਸ਼ਕੂਕ ਕੋਲ ਸਨ।

Advertisement

ਧਮਾਕੇ ਵਾਲੀ ਥਾਂ ਤੋਂ 9 ਐਮਐਮ ਕਾਰਤੂਸਾਂ ਦੀ ਬਰਾਮਦਗੀ ਨੇ ਜਾਂਚ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ ਹੈ ਕਿਉਂਕਿ ਮੌਜੂਦਾ ਸਮੇਂ ਅਧਿਕਾਰੀ ਵਿਸਫੋਟਕਾਂ ਦੇ ਸਰੋਤ ਦੇ ਨਾਲ ਇਹ ਜਾਂਚ ਵੀ ਕਰ ਰਹੇ ਹਨ ਕੀ ਇਹ ਕਿਸੇ ਅਤਿਵਾਦੀ ਜਾਂ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ। ਕੌਮੀ ਰਾਜਧਾਨੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹਾ ਕੰਪਲੈਕਸ ਨੇੜੇ ਹੋਏ ਧਮਾਕੇ ਵਿੱਚ ਹੁਣ ਤੱਕ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ।

Advertisement
Tags :
#9mm ਕਾਰਟ੍ਰਿਜ#9mmCartridges#BlastInvestigation#CriminalConspiracy#DelhiCarBlast#DelhiPoliceInvestigation#DelhiTerrorism#RedFortBlast#RedFortSecurity#SecurityAlertDelhi#ਅਪਰਾਧਿਕ ਸਾਜ਼ਿਸ਼#ਸੁਰੱਖਿਆ ਚੇਤਾਵਨੀ ਦਿੱਲੀ#ਦਿੱਲੀਅੱਤਵਾਦ#ਦਿੱਲੀਕਾਰ ਧਮਾਕੇ#ਦਿੱਲੀਪੁਲਿਸ ਜਾਂਚ#ਧਮਾਕੇ ਦੀ ਜਾਂਚ#ਰੈੱਡਫੋਰਟ ਸੁਰੱਖਿਆ#ਰੈੱਡਫੋਰਟ ਧਮਾਕੇ9ਐੱਮਐੱਮ ਕਾਰਤੂਸDelhi Car blastIndiaSecurityਭਾਰਤਸੁਰੱਖਿਆ
Show comments