ਦਿੱਲੀ ਜਾਣ ਵਾਲੀ ਇੰਡੀਗੋ ਉਡਾਣ ’ਚ ਤਕਨੀਕੀ ਖ਼ਰਾਬੀ; ਟੇਕ ਆਫ਼ ਰੱਦ
ਲਖਨਊ ਹਵਾਈ ਅੱਡੇ ’ਤੇ ਦਿੱਲੀ ਜਾਣ ਵਾਲੇ ਇੰਡੀਗੋ ਉਡਾਣ ’ਚ ਤਕਨੀਕੀ ਨੁਕਸ ਕਾਰਨ ਟੇਕ-ਆਫ ਰੱਦ ਕਰ ਦਿੱਤਾ, ਜਿਸ ਵਿੱਚ 150 ਤੋਂ ਵੱਧ ਯਾਤਰੀ ਸਵਾਰ ਸਨ, ਉਡਾਣ ਵਿੱਚ 150 ਤੋਂ ਵੱਧ ਯਾਤਰੀ ਵਿੱਚ ਸਮਾਜਵਾਦੀ ਪਾਰਟੀ ਦੀ ਨੇਤਾ ਅਤੇ ਲੋਕ ਸਭਾ ਮੈਂਬਰ...
Advertisement
ਲਖਨਊ ਹਵਾਈ ਅੱਡੇ ’ਤੇ ਦਿੱਲੀ ਜਾਣ ਵਾਲੇ ਇੰਡੀਗੋ ਉਡਾਣ ’ਚ ਤਕਨੀਕੀ ਨੁਕਸ ਕਾਰਨ ਟੇਕ-ਆਫ ਰੱਦ ਕਰ ਦਿੱਤਾ, ਜਿਸ ਵਿੱਚ 150 ਤੋਂ ਵੱਧ ਯਾਤਰੀ ਸਵਾਰ ਸਨ,
ਉਡਾਣ ਵਿੱਚ 150 ਤੋਂ ਵੱਧ ਯਾਤਰੀ ਵਿੱਚ ਸਮਾਜਵਾਦੀ ਪਾਰਟੀ ਦੀ ਨੇਤਾ ਅਤੇ ਲੋਕ ਸਭਾ ਮੈਂਬਰ ਡਿੰਪਲ ਯਾਦਵ ਵੀ ਸ਼ਾਮਲ ਸਨ।
Advertisement
ਸੂਤਰਾਂ ਨੇ ਦੱਸਿਆ, “ ਇੰਡੀਗੋ ਦੀ ਫਲਾਈਟ 6E2111, ਲਖਨਊ ਤੋਂ ਦਿੱਲੀ ਜਾ ਰਹੀ ਸੀ। ਜਹਾਜ਼ ਦੇ ਓਪਰੇਟਿੰਗ ਅਮਲੇ ਨੇ ਰਨਵੇ ’ਤੇ ਟੇਕ-ਆਫ ਤੋਂ ਪਹਿਲਾਂ ਇੱਕ ਤਕਨੀਕੀ ਸਮੱਸਿਆ ਨੋਟਿਸ ਕੀਤਾ, ਜਿਸ ਕਰਕੇ ਟੇਕ ਆਫ਼ ਰੱਦ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਵਾਪਸ ਬੇਅ ਵਿੱਚ ਲਿਆਂਦਾ ਗਿਆ।
ਹਾਲਾਂਕਿ ਇਸ ਬਾਬਤ ਇੰਡੀਗੋ ਏਅਰਲਾਈਨ ਵੱਲੋਂ ਅਜੇ ਤੱਕ ਕੋਈ ਟਿਪਣੀ ਨਹੀਂ ਕੀਤੀ ਗਈ।
Advertisement
×