ਦਿੱਲੀ: ਤਿੰਨ ਨਿੱਜੀ ਸਕੂਲਾਂ ਵਿਚ ਬੰਬ ਦੀ ਧਮਕੀ, ਤਲਾਸ਼ੀ ਮੁਹਿੰਮ ਜਾਰੀ
ਦਿੱਲੀ ਦੇ ਘੱਟੋ ਘੱਟ ਤਿੰਨ ਨਿੱਜੀ ਸਕੂਲਾਂ ਨੂੰ ਈਮੇਲ ਜ਼ਰੀਏ ਬੰਬ ਦੀ ਧਮਕੀ ਮਿਲੀ ਹੈ। ਵੀਰਵਾਰ ਸਵੇਰੇ ਮਿਲੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਵਿਚ ਚਾਣਕਿਆਪੁਰੀ ਸਥਿਤ ਬ੍ਰਿਟਿਸ਼ ਹਾਈ ਸਕੂਲ...
Advertisement
ਦਿੱਲੀ ਦੇ ਘੱਟੋ ਘੱਟ ਤਿੰਨ ਨਿੱਜੀ ਸਕੂਲਾਂ ਨੂੰ ਈਮੇਲ ਜ਼ਰੀਏ ਬੰਬ ਦੀ ਧਮਕੀ ਮਿਲੀ ਹੈ। ਵੀਰਵਾਰ ਸਵੇਰੇ ਮਿਲੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਸਕੂਲਾਂ ਵਿਚ ਚਾਣਕਿਆਪੁਰੀ ਸਥਿਤ ਬ੍ਰਿਟਿਸ਼ ਹਾਈ ਸਕੂਲ ਤੇ ਬਾਰਾਖੰਭਾ ਸਥਿਤ ਮਾਡਰਨ ਸਕੂਲ ਸ਼ਾਮਲ ਹਨ। ਬੰਬ ਨਕਾਰਾ ਦਸਤਾ, ਸੂਹੀਆ ਕੁੱਤੇ ਤੇ ਫਾਇਰ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਵਿੱਢ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਹਾਲ ਦੀ ਘੜੀ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
Advertisement
Advertisement
