ਦਿੱਲੀ ਧਮਾਕਾ: ਐਨਆਈਏ ਵੱਲੋਂ ਸਹਿ-ਸਾਜ਼ਿਸ਼ਘਾੜਾ ਬਿਲਾਲ ਵਾਨੀ ਗ੍ਰਿਫ਼ਤਾਰ
ਕਾਰ ਬੰਬ ਧਮਾਕੇ ਤੋਂ ਪਹਿਲਾਂ ਹੋਰ ਧਮਾਕੇ ਕਰਨ ਲੲੀ ਤਕਨੀਕੀ ਮਦਦ ਕੀਤੀ ਸੀ; ਸ੍ਰੀਨਗਰ ਤੋਂ ਕੀਤਾ ਕਾਬੂ
NIA arrests "active co-conspirator" Jasir Bilal Wani from Srinagar in connection with Red Fort area car blast case: Officials.ਦਿੱਲੀ ਦੇ ਲਾਲ ਕਿਲਾ ਖੇਤਰ ਵਿਚ ਕਾਰ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਨੇ ਅੱਜ ਸ੍ਰੀਨਗਰ ਵਿਚੋਂ ਸਹਿ-ਸਾਜ਼ਿਸ਼ਘਾੜੇ ਜਾਸਿਰ ਬਿਲਾਲ ਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਨੇ ਦੱਸਿਆ ਕਿ ਅਨੰਤਨਾਗ ਦੇ ਕਾਜ਼ੀਗੁੰਡ ਦੇ ਰਹਿਣ ਵਾਲੇ ਵਾਨੀ ਨੇ ਡਰੋਨਾਂ ਨੂੰ ਸੋਧ ਕੇ ਅਤੇ ਘਾਤਕ ਕਾਰ ਬੰਬ ਧਮਾਕੇ ਤੋਂ ਪਹਿਲਾਂ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਦਹਿਸ਼ਤੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਦਿੱਤੀ ਸੀ। ਐਨਆਈਏ ਦੀ ਇੱਕ ਟੀਮ ਨੇ ਵਾਨੀ (ਜਿਸ ਨੂੰ ਦਾਨਿਸ਼ ਦੇ ਉਪ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਨੂੰ ਸ੍ਰੀਨਗਰ ਵਿੱਚੋਂ ਗ੍ਰਿਫ਼ਤਾਰ ਕੀਤਾ।
ਐਨਆਈਏ ਨੇ ਕਿਹਾ, ‘ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਦਾ ਰਹਿਣ ਵਾਲਾ ਵਾਨੀ ਦਿੱਲੀ ਧਮਾਕੇ ਵਿਚ ਸਰਗਰਮ ਸਹਿ-ਸਾਜ਼ਿਸ਼ਘਾੜਾ ਸੀ ਅਤੇ ਉਸ ਨੇ ਉਮਰ ਨਬੀ ਨਾਲ ਮਿਲ ਕੇ ਕੰਮ ਕੀਤਾ ਸੀ। ਇਹ ਜਾਂਚ ਏਜੰਸੀ ਕੌਮੀ ਰਾਜਧਾਨੀ ਵਿੱਚ 10 ਨਵੰਬਰ ਨੂੰ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਇਸ
ਦੱਸਣਾ ਬਣਦਾ ਹੈ ਕਿ ਲਾਲ ਕਿਲੇ ਨੇੜੇ ਕਾਰ ਧਮਾਕਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਬੀਤੇ ਦਿਨ ਇੱਕ ਕਸ਼ਮੀਰ ਵਾਸੀ ਅਮੀਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਫਿਦਾਇਨ ਹਮਲਾਵਰ ਨਾਲ ਮਿਲ ਕੇ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਸ ਦੀ ਆਈ 20 ਕਾਰ ਦਿੱਲੀ ਧਮਾਕੇ ਵਿਚ ਵਰਤੀ ਗਈ ਸੀ। ਦਿੱਲੀ ਧਮਾਕੇ ’ਚ 15 ਜਣੇ ਮਾਰੇ ਗਏ ਸਨ ਤੇ 30 ਹੋਰ ਜ਼ਖਮੀ ਹੋ ਗਏ ਸਨ। ਐਨ ਆਈ ਏ ਖੁਲਾਸਾ ਕੀਤਾ ਹੈ ਕਿ ਉਮਰ ਤੇ ਅਮੀਰ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਇਨ੍ਹਾਂ ਨੇ ਓਐਲਐਕਸ ਜ਼ਰੀਏ ਕਾਰ ਦਾ ਸੌਦਾ ਕੀਤਾ ਸੀ। ਇਸ ਤੋਂ ਪਹਿਲਾਂ ਫਰੀਦਾਬਾਦ ਦੇ ਕਾਰਾਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਨੇ ਜਾਂਚ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਤੋਂ ਜੋ ਕਾਰ ਖਰੀਦੀ ਗਈ ਸੀ। ਉਸ ਨੇ ਆਪਣੀ ਆਈਡੀ ਦਿੱਤੀ ਸੀ ਤੇ ਇਸ ਵਿਚ ਪਤਾ ਪੁਲਵਾਮਾ ਦਾ ਦਿੱਤਾ ਗਿਆ ਸੀ। ਪੀਟੀਆਈ

