DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi blast: ਲਾਲ ਕਿਲ੍ਹਾ ਧਮਾਕੇ ਕਾਰਨ ਦਿੱਲੀ ਦੇ ਬਾਜ਼ਾਰਾਂ ਵਿੱਚ ਕਾਰੋਬਾਰ ਠੱਪ, ਵਪਾਰੀ ਆਨਲਾਈਨ ਆਰਡਰਾਂ ਵੱਲ ਹੋਏ

  ਦਿੱਲੀ ਦੇ ਕੇਂਦਰੀ ਬਾਜ਼ਾਰ, ਜੋ ਕਦੇ ਭੀੜ-ਭੜੱਕੇ ਨਾਲ ਭਰੇ ਰਹਿੰਦੇ ਸਨ, ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਸ਼ਾਂਤ ਹੋ ਗਏ ਹਨ। ਡਰ ਅਜੇ ਵੀ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਬਾਹਰੀ ਸੂਬਿਆਂ ਦੇ ਖਰੀਦਦਾਰ ਹੁਣ ਵਿਅਕਤੀਗਤ ਤੌਰ ’ਤੇ ਆਉਣ...

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਤੋਂ ਬਾਅਦ ਘੇਰਾਬੰਦੀ ਕੀਤੇ ਗਏ ਖੇਤਰ ਵਿੱਚ ਸੜੇ ਹੋਏ ਵਾਹਨ। ਪੀਟੀਆਈ
Advertisement

ਦਿੱਲੀ ਦੇ ਕੇਂਦਰੀ ਬਾਜ਼ਾਰ, ਜੋ ਕਦੇ ਭੀੜ-ਭੜੱਕੇ ਨਾਲ ਭਰੇ ਰਹਿੰਦੇ ਸਨ, ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਸ਼ਾਂਤ ਹੋ ਗਏ ਹਨ। ਡਰ ਅਜੇ ਵੀ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਬਾਹਰੀ ਸੂਬਿਆਂ ਦੇ ਖਰੀਦਦਾਰ ਹੁਣ ਵਿਅਕਤੀਗਤ ਤੌਰ ’ਤੇ ਆਉਣ ਦੀ ਬਜਾਏ ਆਨਲਾਈਨ ਆਰਡਰਾਂ ਦੀ ਚੋਣ ਕਰ ਰਹੇ ਹਨ।

Advertisement

ਸੋਮਵਾਰ ਸ਼ਾਮ ਨੂੰ ਹੋਏ ਇਸ ਧਮਾਕੇ ਨੇ ਸਦਰ ਬਾਜ਼ਾਰ ਅਤੇ ਚਾਂਦਨੀ ਚੌਕ ਵਰਗੇ ਥੋਕ ਬਾਜ਼ਾਰਾਂ ਵਿੱਚ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਆਮ ਤੌਰ 'ਤੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਭਾਰੀ ਕਾਰੋਬਾਰ ਹੁੰਦਾ ਹੈ।

Advertisement

ਸਦਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ, ‘‘ਆਮ ਤੌਰ 'ਤੇ, ਇਹ ਸਾਡਾ ਸਭ ਤੋਂ ਵੱਧ ਕੰਮ ਵਾਲਾ ਸਮਾਂ ਹੁੰਦਾ ਹੈ ਕਿਉਂਕਿ ਦੂਜੇ ਸੂਬਿਆਂ ਤੋਂ ਵਪਾਰੀ ਵਿਆਹਾਂ ਅਤੇ ਸਰਦੀਆਂ ਲਈ ਚੀਜ਼ਾਂ ਖਰੀਦਣ ਆਉਂਦੇ ਹਨ। ਪਰ ਹੁਣ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ।’’

ਪੰਮਾ ਨੇ ਅੱਗੇ ਕਿਹਾ, "ਧਮਾਕੇ ਤੋਂ ਬਾਅਦ ਗਾਹਕਾਂ ਦੀ ਆਵਾਜਾਈ ਵਿੱਚ ਲਗਪਗ 50 ਫੀਸਦ ਦੀ ਗਿਰਾਵਟ ਆਈ ਹੈ। ਸਥਾਨਕ ਪੁਲੀਸ ਅਤੇ ਸਦਰ ਬਾਜ਼ਾਰ ਐਸੋਸੀਏਸ਼ਨ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕੀਟ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ।’’

ਚਾਂਦਨੀ ਚੌਕ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਭਾਰਗਵ ਨੇ ਕਿਹਾ, "ਇਹ ਖੇਤਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਮਾਰਕੀਟ ਵਿੱਚ ਸੀਮਤ ਗਾਹਕ ਹੀ ਆ ਰਹੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਗਾਹਕ ਅਤੇ ਵਪਾਰੀ ਦੋਵੇਂ ਅਜੇ ਵੀ ਡਰ ਦੇ ਮਾਹੌਲ ਵਿੱਚ ਹਨ। ਭਾਰਗਵ ਨੇ ਕਿਹਾ, "ਚੀਜ਼ਾਂ ਨੂੰ ਆਮ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗੇਗਾ। ਬਹੁਤ ਸਾਰੇ ਗਾਹਕ ਆਉਣ ਤੋਂ ਝਿਜਕ ਰਹੇ ਹਨ ਅਤੇ ਕੁਝ ਦੁਕਾਨਦਾਰ ਜਿਨ੍ਹਾਂ ਦੀਆਂ ਦੁਕਾਨਾਂ ਧਮਾਕੇ ਵਾਲੀ ਥਾਂ ਦੇ ਨੇੜੇ ਹਨ, ਉਹ ਅਜੇ ਵੀ ਡਰ ਕਾਰਨ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਰਹੇ।’’

ਹਾਲਾਂਕਿ ਸਰੋਜਨੀ ਨਗਰ ਵਰਗੇ ਬਾਜ਼ਾਰ ਪ੍ਰਭਾਵਿਤ ਨਹੀਂ ਹੋਏ ਅਤੇ ਗਾਹਕ ਲਗਾਤਾਰ ਆ-ਜਾ ਰਹੇ ਹਨ।

ਸਰੋਜਨੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ, "ਕੱਲ੍ਹ ਸ਼ਾਮ ਨੂੰ ਵੀ ਵੱਡੀ ਗਿਣਤੀ ਵਿੱਚ ਗਾਹਕ ਸਨ। ਮੰਗਲਵਾਰ ਨੂੰ ਕੁਝ ਸ਼ਾਂਤੀ ਸੀ, ਪਰ ਬੁੱਧਵਾਰ ਤੱਕ ਭੀੜ ਆਮ ਵਾਂਗ ਹੋ ਗਈ ਸੀ।" -ਪੀਟੀਆਈ

Advertisement
×