DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੀਵਾਲੀ ਮਗਰੋਂ ਦਿੱਲੀ ਫਿਰ ਬਣਿਆ ਗੈਸ ਚੈਂਬਰ; ਧੂੰਏਂ ਦਾ ਗੁਬਾਰ ਚੜ੍ਹਿਆ

ਗ੍ਰੀਨ ਪਟਾਕੇ ਚਲਾਉਣ ਦੇ ਹੁਕਮਾਂ ਦੇ ਬਾਵਜੂਦ ਹਵਾ ਗੁਣਵੱਤਾ ਸੂਚਕ ਅੰਕ ਚੜ੍ਹਿਆ

  • fb
  • twitter
  • whatsapp
  • whatsapp
featured-img featured-img
ਦਿੱਲੀ ਵਿਚ ਇੰਡੀਆ ਗੇਟ ਨੇੜੇ ਚੜ੍ਹਿਆ ਧੂੰਏਂ ਦਾ ਗੁਬਾਰ।
Advertisement

ਦੀਵਾਲੀ ਤੋਂ ਅਗਲੇ ਦਿਨ ਕੌਮੀ ਰਾਜਧਾਨੀ ਦਿੱਲੀ ਵਿਚ ਮੰਗਲਵਾਰ ਸਵੇਰੇ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਅੰਕੜਿਆਂ ਅਨੁਸਾਰ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੈ। ਹਵਾ ਦੀ ਗੁਣਵੱਤਾ ਸੂਚਕ ਅੰਕ (AQI) ਸਵੇਰੇ 7 ਵਜੇ 347 ’ਤੇ ਪਹੁੰਚ ਗਿਆ। ਇਹ ਪਿਛਲੇ ਸਾਲ ਨਾਲੋਂ ਸਿਰਫ਼ ਮਾਮੂਲੀ ਸੁਧਾਰ ਹੈ, ਜਦੋਂ ਦੀਵਾਲੀ ਤੋਂ ਬਾਅਦ ਸਵੇਰੇ 6:30 ਵਜੇ AQI 359 ਦਰਜ ਕੀਤਾ ਗਿਆ ਸੀ।

ਦੀਵਾਲੀ ਦੀ ਅਗਲੀ ਸਵੇਰ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿਚ ਚਡ੍ਹਿਆ ਧੂੰਏਂ ਦਾ ਗੁਬਾਰ। ਫੋੋਟੋ: ਮੁਕੇਸ਼ ਅਗਰਵਾਲ

ਸੁਪਰੀਮ ਕੋਰਟ ਨੇ ਪਟਾਕਾ ਸਨਅਤ ਦੇ ਹਿੱਤਾਂ ਨਾਲ ਜਨਤਕ ਸਿਹਤ ਨਾਲ ਜੁੜੇ ਫ਼ਿਕਰਾਂ ਵਿਚ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਵਿੱਚ ਦਿੱਲੀ ਐੱਨਸੀਆਰ ਵਿਚ ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ, ਯਾਨੀ 20 ਅਤੇ 21 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ 7:00 ਵਜੇ ਅਤੇ ਸ਼ਾਮ 8:00 ਵਜੇ ਤੋਂ 10:00 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ।

Advertisement

ਕੌਮੀ ਰਾਜਧਾਨੀ ਵਿਚ ਚੜ੍ਹੇ ਧੂੰਏੇਂ ਦੇ ਗੁਬਾਰ ਦਰਮਿਆਨ ਮੂੰਹ ਸਿਰ ਢਕ ਕੇ ਜਾਂਦਾ ਇਕ ਸਾਈਕਲ ਸਵਾਰ। ਫੋਟੋ: ਮੁਕੇਸ਼ ਅਗਰਵਾਲ

Advertisement

ਹਾਲਾਂਕਿ ਕੌਮੀ ਰਾਜਧਾਨੀ ਦੇ ਬਹੁਤੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰ ਦੀ ਰਿਪੋਰਟ ਕੀਤੀ ਗਈ। ਐਨਡੀਟੀਵੀ ਦੀ ਰਿਪੋਰਟ ਅਨੁਸਾਰ, ਆਨੰਦ ਵਿਹਾਰ ਵਿੱਚ ਪੀਐਮ 2.5 ਦਾ ਪੱਧਰ 358 ਅਤੇ ਪੀਐਮ 10 ਦਾ ਪੱਧਰ 340 ਮਾਪਿਆ ਗਿਆ।

ਵਜ਼ੀਰਪੁਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 408 ਦਰਜ ਕੀਤਾ ਗਿਆ, ਜੋ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ ਜਿਸ ਵਿੱਚ PM 2.5 ਮੁੱਖ ਪ੍ਰਦੂਸ਼ਕ ਸੀ। ਆਰਕੇ ਪੁਰਮ ਵਿੱਚ AQI 368 ਦਰਜ ਕੀਤਾ ਗਿਆ, ਜਦੋਂ ਕਿ INA ਦੇ ਦਿਲੀ ਹਾਟ ਤੋਂ ਮਿਲੇ ਵਿਜ਼ੂਅਲ ਵਿੱਚ ਸੰਘਣੀ ਧੁੰਦ ਦਿਖਾਈ ਦੇ ਰਹੀ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਦਿਨ ਦੇ ਸਮੇਂ ਹੈੱਡਲਾਈਟਾਂ ਚਾਲੂ ਕਰਨ ਲਈ ਮਜਬੂਰ ਹੋਣਾ ਪਿਆ।

ਪਾਬੰਦੀ ਦੇ ਬਾਵਜੂਦ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿਚ ਬਹੁਤਾ ਫ਼ਰਕ ਨਹੀਂ ਪਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਨਿਗਰਾਨੀ ਕੀਤੇ ਗਏ 39 ਨਿਗਰਾਨੀ ਸਟੇਸ਼ਨਾਂ ਵਿੱਚੋਂ 38 ਦੇ ਅੰਕੜਿਆਂ ਅਨੁਸਾਰ, ਸੋਮਵਾਰ ਸ਼ਾਮ 4:00 ਵਜੇ ਦਿੱਲੀ ਦਾ 24-ਘੰਟੇ ਦਾ ਔਸਤ AQI 345 ਸੀ, ਜੋ ਅਜੇ ਵੀ ‘ਬਹੁਤ ਮਾੜੀ’ ਸ਼੍ਰੇਣੀ ਵਿਚ ਹੈ।

Advertisement
×