Delhi Assembly Speaker: ਵਿਜੇਂਦਰ ਗੁਪਤਾ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਚੁਣਿਆ
Delhi Assembly Speaker:
Advertisement
ਨਵੀਂ ਦਿੱਲੀ, 24 ਫਰਵਰੀ
Delhi Assembly Speaker: ਤਿੰਨ ਵਾਰ ਭਾਜਪਾ ਦੇ ਵਿਧਾਇਕ ਰਹੇ ਵਿਜੇਂਦਰ ਗੁਪਤਾ ਨੂੰ ਸੋਮਵਾਰ ਨੂੰ 8ਵੀਂ ਦਿੱਲੀ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਨਵਾਂ ਸਪੀਕਰ ਚੁਣਿਆ ਗਿਆ ਹੈ। ਸੱਤਾਧਾਰੀ ਭਾਜਪਾ ਨੇ ਰੋਹਿਣੀ ਤੋਂ ਵਿਧਾਇਕ ਦੀ ਚੋਣ ਲਈ ਦੋ ਮਤੇ ਪੇਸ਼ ਕੀਤੇ, ਇੱਕ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਅਤੇ ਦੂਜਾ ਕੈਬਨਿਟ ਮੰਤਰੀ ਰਵਿੰਦਰ ਇੰਦਰਰਾਜ ਵੱਲੋਂ। ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਪਰਵੇਸ਼ ਵਰਮਾ ਨੇ ਇਸ ਮਤੇ ਦਾ ਸਮਰਥਨ ਕੀਤਾ। ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ। ਚੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨਵੇਂ ਸਪੀਕਰ ਨੂੰ ਕੁਰਸੀ ’ਤੇ ਲੈ ਗਏ। ਪੀਟੀਆਈ
Advertisement
Advertisement