ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿਧਾਨ ਸਭਾ ਦਾ ਸੈਸ਼ਨ ਇਤਿਹਾਸਕ ਕਰਾਰ

ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅੱਜ ਤੋਂ ਸ਼ੁਰੂ ਹੋਇਆ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਇਤਿਹਾਸਕ ਸੈਸ਼ਨ ਹੈ, ਭਾਵੇਂ ਉਹ ਪ੍ਰਬੰਧਾਂ ਦਾ ਮਾਮਲਾ ਹੋਵੇ ਜਾਂ ਸਦਨ ਵਿੱਚ ਰੱਖੇ ਗਏ ਬਿੱਲਾਂ ਅਤੇ ਰਿਪੋਰਟਾਂ ਦਾ, ਸਾਰਿਆਂ ਨੇ...
Advertisement

ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅੱਜ ਤੋਂ ਸ਼ੁਰੂ ਹੋਇਆ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਇਤਿਹਾਸਕ ਸੈਸ਼ਨ ਹੈ, ਭਾਵੇਂ ਉਹ ਪ੍ਰਬੰਧਾਂ ਦਾ ਮਾਮਲਾ ਹੋਵੇ ਜਾਂ ਸਦਨ ਵਿੱਚ ਰੱਖੇ ਗਏ ਬਿੱਲਾਂ ਅਤੇ ਰਿਪੋਰਟਾਂ ਦਾ, ਸਾਰਿਆਂ ਨੇ ਮਿਲ ਕੇ ਅੱਜ ਦੇ ਦਿਨ ਨੂੰ ਇਤਿਹਾਸਕ ਬਣਾ ਦਿੱਤਾ ਹੈ। ਸ੍ਰੀ ਸਚਦੇਵਾ ਨੇ ਕਿਹਾ,‘‘ਮੈਨੂੰ ਮਾਣ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੋ ਕੇ ਆਪਣੇ ਤੀਬਰ ਯਤਨਾਂ ਰਾਹੀਂ 20 ਫਰਵਰੀ ਤੋਂ 4 ਅਗਸਤ ਦੇ ਥੋੜ੍ਹੇ ਸਮੇਂ ਵਿੱਚ ਦਿੱਲੀ ਵਿਧਾਨ ਸਭਾ ਨੂੰ ਦੇਸ਼ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਵਿਧਾਨ ਸਭਾ ਬਣਾਇਆ ਹੈ। ਇਸ ਦੇ ਨਾਲ ਹੀ ਅੱਜ ਤੋਂ ਵਿਧਾਨ ਸਭਾ ਵਿੱਚ ਡਿਜੀਟਲ ਪ੍ਰਣਾਲੀ ਸ਼ੁਰੂ ਕਰਕੇ ਇਸਨੂੰ ਕਾਗਜ਼ ਰਹਿਤ ਵਿਧਾਨ ਸਭਾ ਵੀ ਬਣਾਇਆ ਗਿਆ ਹੈ, ਜਿਸ ਨਾਲ ਲੋਕਤੰਤਰੀ ਪ੍ਰਣਾਲੀ ਵਧੇਰੇ ਪਾਰਦਰਸ਼ੀ ਅਤੇ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਨੂੰ ਸਿਰਫ਼ 5 ਮਹੀਨਿਆਂ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲਾ ਅਤੇ ਕਾਗਜ਼ ਰਹਿਤ ਬਣਾ ਕੇ, ਭਾਜਪਾ ਨੇ ਦਿਖਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦ੍ਰਿਸ਼ਟੀਕੋਣ ਸਾਰਥਕ ਤਬਦੀਲੀ ਦਾ ਦ੍ਰਿਸ਼ਟੀਕੋਣ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਜ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦਿੱਲੀ ਸਕੂਲ ਸਿੱਖਿਆ ਬਿੱਲ ਲਿਆ ਕੇ, ਸ੍ਰੀਮਤੀ ਰੇਖਾ ਗੁਪਤਾ ਸਰਕਾਰ ਨੇ ਫੀਸ ਨਿਯਮ ਲਈ ਕਾਨੂੰਨ ਬਣਾ ਕੇ ਮੱਧ ਅਤੇ ਹੇਠਲੇ ਵਰਗ ਦੇ ਮਾਪਿਆਂ ਨੂੰ ਰਾਹਤ ਦਿੱਤੀ ਹੈ। ਜਦੋਂ ਕਿ ਸਦਨ ਵਿੱਚ ਪੇਸ਼ ਕੀਤੀਆਂ ਗਈਆਂ ਦੋ ਕੈਗ ਰਿਪੋਰਟਾਂ ਨੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟ ਅਤੇ ਅਰਾਜਕ ਸ਼ਾਸਨ ਦਾ ਪਰਦਾਫਾਸ਼ ਕੀਤਾ ਹੈ।

Advertisement
Advertisement
Show comments