Delhi Assembly ਨਵੀਂ ਸਰਕਾਰ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ: ਉਪ ਰਾਜਪਾਲ
ਵਿਕਸਤ ਦਿੱਲੀ ਸੰਕਲਪ ਪੱਤਰ ਨੂੰ ਸੇਧ ਦਸਤਾਵੇਜ਼ ਵਜੋਂ ਅਪਣਾਉਣ ਦਾ ਦਾਅਵਾ
Advertisement
ਨਵੀਂ ਦਿੱਲੀ, 25 ਫਰਵਰੀ
ਉਪ ਰਾਜਪਾਲ ਵੀਕੇ ਸਕਸੈਨਾ ਦਿੱਲੀ ਦੀ ਨਵੀਂ ਚੁਣੀ 8ਵੀਂ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਿਕਸਤ ਦਿੱਲੀ ਸੰਕਲਪ ਪੱਤਰ ਨੂੰ ਸੇਧ ਦੇਣ ਵਾਲੇ ਦਸਤਾਵੇਜ਼ ਵਜੋਂ ਅਪਣਾਏਗੀ। ਸਕਸੈਨਾ ਨੇ ਆਪਣੇ ਸੰਬੋਧਨ ਵਿਚ ਦਿੱਲੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਤਰਜੀਹਾਂ ਨੂੰ ਉਭਾਰਿਆ
Advertisement
ਉਪ ਰਾਜਪਾਲ ਨੇ ਕਿਹਾ ਕਿ ਨਵੇਂ ਨਿਜ਼ਾਮ ਦਾ ਸਾਰਾ ਧਿਆਨ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਮਹਿਲਾਵਾਂ ਨੂੰ ਸਸ਼ੱਕਤ ਬਣਾਉਣ, ਪ੍ਰਦੂਸ਼ਣ ਮੁਕਤ ਦਿੱਲੀ, ਯਮੁਨਾ ਦੀ ਕਾਇਆਕਲਪ ਤੇ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਵੱਲ ਰਹੇਗਾ। ਉਂਝ ਉਪ ਰਾਜਪਾਲ ਦੇ ਭਾਸ਼ਣ ਦੌਰਾਨ ‘ਆਪ’ ਵਿਧਾਇਕਾਂ ਨੇ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਦੀਆਂ ਤਸਵੀਰਾਂ ਹਟਾਉਣ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ, ਜਿਸ ਮਗਰੋਂ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ‘ਆਪ’ ਦੇ 14 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁੁਅੱਤਲ ਕਰ ਦਿੱਤਾ ਗਿਆ। -ਪੀਟੀਆਈ
Advertisement
×