ਨਵੀਂ ਦਿੱਲੀ, 23 ਫਰਵਰੀ
Atishi chosen as Leader of Opposition in Delhi Assembly ਦਿੱਲੀ ਦੇ ਕਾਲਕਾਜੀ ਹਲਕੇ ਤੋਂ ਵਿਧਾਇਕ ਆਤਿਸ਼ੀ ਨੂੰ ਦਿੱਲੀ ਅਸੈਂਬਲੀ ਵਿਚ ਵਿਰੋਧੀ ਧਿਰ ਦੀ ਆਗੂ ਚੁਣਿਆ ਗਿਆ ਹੈ। ਇਥੇ ਆਮ ਆਦਮੀ ਪਾਰਟੀ ਦੇ ਨਵਨਿਯੁਕਤ ਵਿਧਾਇਕਾਂ ਦੀ ਹੋਈ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਉਂਝ ਮੀਟਿੰਗ ਵਿਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ 22 ਵਿਧਾਇਕ ਮੌਜੂਦ ਸਨ। ਦਿੱਲੀ ਅਸੈਂਬਲੀ ਦਾ ਪਹਿਲਾ ਸੈਸ਼ਨ 24 ਫਰਵਰੀ ਤੋਂ ਸ਼ੁਰੂ ਹੋਵੇਗਾ।
ਚੇਤੇ ਰਹੇ ਕਿ ਸੱਤਾਧਾਰੀ ਭਾਜਪਾ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਤਿੰਨ ਰੋਜ਼ਾ ਸੈਸ਼ਨ ਦੌਰਾਨ ਪਿਛਲੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਕਾਇਆ ਕੈਗ ਰਿਪੋਰਟਾਂ ਸਦਨ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਭਾਜਪਾ ਨੇ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 48 ਸੀਟਾਂ ਜਿੱਤ ਕੇ ‘ਆਪ’ ਨੂੰ ਦਿੱਲੀ ਦੀ ਸੱਤਾ ’ਚੋਂ ਬਾਹਰ ਕਰ ਦਿੱਤਾ ਸੀ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਈ ਚੋਟੀ ਦੇ ਆਗੂ ਚੋਣਾਂ ਹਾਰ ਗਏ ਸਨ। -ਪੀਟੀਆਈ