Delhi Assembly ‘ਆਪ’ ਵਿਧਾਇਕਾਂ ਨੂੰ ਦਿੱਲੀ ਅਸੈਂਬਲੀ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ: ਆਤਿਸ਼ੀ
Atishi claims AAP MLAs barred from entering Delhi Assembly
ਨਵੀਂ ਦਿੱਲੀ, 27 ਫਰਵਰੀ
ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਅੱਜ ਕਿਹਾ ਕਿ ‘ਆਪ’ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕੀਤੇ ਜਾਣ ਮਗਰੋਂ ਅੱਜ ਦਿੱਲੀ ਅਸੈਂਬਲੀ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਆਤਿਸ਼ੀ ਨੇ ਕਿਹਾ ਕਿ ਸੱਤਾ ਵਿਚ ਆਉਣ ਮਗਰੋਂ ਭਾਜਪਾ ‘ਤਾਨਾਸ਼ਾਹੀ ਦੇ ਸਾਰੇ ਹੱਦਾਂ ਬੰਨ੍ਹੇ’ ਟੱਪ ਗਈ ਹੈ।
ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਮੌਕੇ ਆਤਿਸ਼ੀ ਤੇ ਹੋਰਨਾਂ ‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ਦਫ਼ਤਰ ’ਚੋਂ ਬੀਆਰ ਅੰਬੇਦਕਰ ਦੀ ਤਸਵੀਰ ਹਟਾਏ ਜਾਣ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਸੀ। ‘ਆਪ’ ਵਿਧਾਇਕਾਂ ਨੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਵੀ ਕੀਤੀ, ਜਿਸ ਮਗਰੋਂ ਸਪੀਕਰ ਵਿਜੇਂਦਰ ਗੁਪਤਾ ਨੇ 21 ‘ਆਪ’ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਵਿਚ ਓਖਲਾ ਤੋਂ ਪਾਰਟੀ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਸ਼ਾਮਲ ਨਹੀਂ ਸਨ, ਕਿਉਂਕਿ ਵਿਰੋਧ ਪ੍ਰਦਰਸ਼ਨ ਮੌਕੇ ਉਹ ਸਦਨ ’ਚੋਂ ਗੈਰਹਾਜ਼ਰ ਸੀ।
इंक़लाब ज़िंदाबाद🇮🇳
BJP की तानाशाही के ख़िलाफ़ विधानसभा परिसर के बाहर आम आदमी पार्टी के विधायकों का प्रदर्शन🔥 pic.twitter.com/bfTE9NHAun
— AAP (@AamAadmiParty) February 27, 2025
ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘‘ਆਪ’ ਵਿਧਾਇਕਾਂ ਨੂੰ ‘ਜੈ ਭੀਮ’ ਦੇ ਨਾਅਰਿਆਂ ਲਈ ਸਦਨ ’ਚੋਂ ਤਿੰਨ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਅਤੇ ਅੱਜ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ। ਦਿੱਲੀ ਵਿਧਾਨ ਸਭਾ ਦੇ ਇਤਿਹਾਸ ਵਿਚ ਅਜਿਹਾ ਪਹਿਲਾ ਕਦੇ ਨਹੀਂ ਹੋਇਆ।’’ -ਪੀਟੀਆਈ