ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Delhi: ਖਜੂਰਾਂ ਵਿਚ ਲੁਕੋ ਕੇ ਲਿਆਂਦਾ 172 ਗ੍ਰਾਮ ਸੋਨਾ ਕੋਮਾਂਤਰੀ ਹਵਾਈ ਅੱਡੇ ’ਤੇ ਜ਼ਬਤ

ਨਵੀਂ ਦਿੱਲੀ, 27 ਫਰਵਰੀ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਗ੍ਰੀਨ ਚੈਨਲ ਦੇ ਬਾਹਰ ਨਿਕਲੇ ਇੱਕ ਪੁਰਸ਼ ਯਾਤਰੀ ਕੋਲੋਂ ਸੋਨੇ ਦੇ ਵੱਖ-ਵੱਖ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਜ਼ਬਤ ਕੀਤੀ ਹੈ। ਅਧਿਕਾਰੀਆਂ...
Advertisement

ਨਵੀਂ ਦਿੱਲੀ, 27 ਫਰਵਰੀ

ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਗ੍ਰੀਨ ਚੈਨਲ ਦੇ ਬਾਹਰ ਨਿਕਲੇ ਇੱਕ ਪੁਰਸ਼ ਯਾਤਰੀ ਕੋਲੋਂ ਸੋਨੇ ਦੇ ਵੱਖ-ਵੱਖ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਜ਼ਬਤ ਕੀਤੀ ਹੈ। ਅਧਿਕਾਰੀਆਂ ਅਨੁਸਾਰ ਕੁੱਲ 172 ਗ੍ਰਾਮ ਸੋਨਾ ਖਜੂਰਾਂ ਦੇ ਅੰਦਰ ਲੁਕੋ ਕੇ ਲਿਆਂਦਾ ਗਿਆ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਇਹ 56 ਸਾਲਾ ਭਾਰਤੀ ਨਾਗਰਿਕ ਹਵਾਈ SV-756 ’ਤੇ ਜੱਦਾਹ ਤੋਂ ਦਿੱਲੀ ਆ ਰਿਹਾ ਸੀ।

Advertisement

ਇੰਟੈਲੀਜੈਂਸ-ਅਧਾਰਤ ਸਪੌਟ ਪ੍ਰੋਫਾਈਲਿੰਗ ’ਤੇ ਕਾਰਵਾਈ ਕਰਦੇ ਹੋਏ ਐਕਸ-ਰੇ ਸਕੈਨ ਦੌਰਾਨ ਯਾਤਰੀਆਂ ਦੇ ਸਾਮਾਨ ਦੀ ਚੇਤਾਵਨੀ ਆਉਣ ਤੋਂ ਬਾਅਦ ਅਫਸਰਾਂ ਨੂੰ ਸ਼ੱਕ ਹੋ ਗਿਆ। ਕਸਟਮਜ਼ ਦੇ ਅਨੁਸਾਰ ਯਾਤਰੀ ਦੇ ਸਾਮਾਨ ਦੀ ਜਾਂਚ ਦੌਰਾਨ ਉਸ ਕੋਲੋਂ ਪੀਲੀ ਧਾਤੂ ਦੇ 172 ਗ੍ਰਾਮ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਬਰਾਮਦ ਹੋਈ, ਜਿਹੜੇ ਸੋਨੇ ਦੇ ਬਣੇ ਹੋਣ ਦਾ ਹੋਣ ਦਾ ਸ਼ੱਕ ਹੈ। ਇਸ ਸਮੱਗਰੀ ਨੂੰ ਖਜੂਰਾਂ ਦੇ ਅੰਦਰ ਚਲਾਕੀ ਨਾਲ ਲੁਕੋ ਕੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਏਐੱਨਆਈ

Advertisement
Tags :
delhi newsPunajbi KhabarPunjabi NewsPunjabi Tribune