ਇੰਡੀਗੋ ਦੀ ਉਡਾਣ ਦੌਰਾਨ ਵਿੰਡਸ਼ੀਲਡ ’ਚ ਦਰਾਰ
ਮਦੁਰਾੲੀ ਤੋਂ ਚੇਨੲੀ ਜਾ ਰਹੀ ਸੀ ੳੁਡਾਣ
Advertisement
IndiGo flights reports windshield crack mid-air ਇੰਡੀਗੋ ਦੀ ਮਦੁਰਾਈ ਤੋਂ ਚੇਨਈ ਜਾ ਰਹੀ ਉਡਾਣ 7253 ਵਿੱਚ ਤਕਨੀਕੀ ਸਮੱਸਿਆ ਸਾਹਮਣੇ ਆਈ ਹੈ।
Advertisement
ਇਸ ਉਡਾਣ ਦੇ ਪਾਇਲਟ ਨੇ ਜਿਵੇਂ ਹੀ ਜਹਾਜ਼ ਦੀ ਵਿੰਡਸ਼ੀਲਡ ’ਤੇ ਦਰਾਰ ਦੇਖੀ ਤਾਂ ਏਅਰਲਾਈਨ ਦੀ ਇੰਜਨੀਅਰਿੰਗ ਟੀਮ ਨੂੰ ਚੌਕਸ ਕਰ ਦਿੱਤਾ। ਜਦੋਂ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਦਰਾਰ ਬਾਹਰੀ ਸੀ।
ਜਾਣਕਾਰੀ ਅਨੁਸਾਰ ਇੰਡੀਗੋ ਦੀ 10 ਅਕਤੂਬਰ ਨੂੰ ਮਦੁਰਾਈ ਤੋਂ ਚੇਨਈ ਜਾ ਰਹੀ ਉਡਾਣ ਵਿਚ ਸਮੱਸਿਆ ਆਈ। ਇੰਡੀਗੋ ਦੇ ਸੂਤਰਾਂ ਨੇ ਕਿਹਾ ਕਿ ਸਾਰੇ ਜ਼ਰੂਰੀ ਮਾਪਦੰਡਾਂ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਜਹਾਜ਼ ਨੂੰ ਅਗਲੀ ਉਡਾਣ ਲਈ ਮਨਜ਼ੂਰੀ ਦਿੱਤੀ ਜਾਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਅਹਿਮਦਾਬਾਦ ਹਾਦਸੇ ਤੋਂ ਬਾਅਦ ਏਅਰ ਇੰਡੀਆ ਤੇ ਹੋਰ ਉਡਾਣਾਂ ਵਿਚ ਤਕਨੀਕੀ ਸਮੱਸਿਆ ਆ ਰਹੀਆਂ ਹਨ। ਏਐੱਨਆਈ
Advertisement