ਜੋੜੇ ਸਾਹਿਬ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣਗੇ: ਪੁਰੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇਐਸ ਸੋਹੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300...
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇਐਸ ਸੋਹੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300 ਸਾਲ ਪੁਰਾਣੇ ਜੋੜਾ ਸਾਹਿਬ ਨੂੰ ਸਿੱਖ ਸੰਗਤ ਨੇ ਦਸਵੇਂ ਸਿੱਖ ਗੁਰੂ ਦੇ ਜਨਮ ਸਥਾਨ, ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਹੈ।
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਹੈ। ਇਸ ਫੈਸਲੇ ਦਾ ਐਲਾਨ ਸ਼ਨਿਚਰਵਾਰ ਨੂੰ ਕੀਤਾ ਗਿਆ।
ਪੁਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਿੱਖ ਇਤਿਹਾਸਕਾਰਾਂ ਅਤੇ ਆਗੂਆਂ ਦੀ ਕਮੇਟੀ ਨੇ ਸਰਬਸੰਮਤੀ ਨਾਲ ਪਟਨਾ ਸਾਹਿਬ ਵਿਖੇ ਉਕਤ ਨਿਸ਼ਾਨੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ ਅਤੇ ਪਵਿੱਤਰ ਨਿਸ਼ਾਨੀਆਂ ਨੂੰ ਗੁਰਬਾਣੀ ਦੀਆਂ ਪਉੜੀਆਂ ਦੇ ਪਵਿੱਤਰ ਜਾਪ ਦੇ ਵਿਚਕਾਰ ਬਹੁਤ ਸਤਿਕਾਰ ਨਾਲ ਪਟਨਾ ਸਾਹਿਬ ਨੂੰ ਯਾਤਰਾ ਵਿੱਚ ਲਿਜਾਇਆ ਜਾਵੇਗਾ।
ਉਹ ਪੁਰੀ ਦੇ ਚਚੇਰੇ ਭਰਾ ਜਸਮੀਤ ਸਿੰਘ ਪੁਰੀ ਦੇ ਕਰੋਲ ਬਾਗ਼ ਦਿੱਲੀ ਸਥਿਤ ਨਿਵਾਸ ਸਥਾਨ ’ਤੇ ਸੁਰੱਖਿਅਤ ਰੱਖੇ ਗਏ ਹਨ। ਜਿਸਦੀ ਪਤਨੀ ਨੇ ਜੋੜਾ ਸਾਹਿਬ ਨੂੰ ਢੁਕਵੀਂ ਜਗ੍ਹਾ ’ਤੇ ਸੌਂਪਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਾਰੇ ਸਿੱਖ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰ ਸਕਣ।
ਦੱਸ ਦਈਏ ਕਿ ਜੋੜੇ ਸਾਹਿਬ ਦੇ ਹਵਾਲੇ ਭਾਈ ਕਾਨ ਸਿੰਘ ਨਾਭਾ ਦੁਆਰਾ ਲਿਖੇ ਇਤਿਹਾਸਕ ਸਿੱਖ ਗ੍ਰੰਥ ਮਹਾਕੋਸ਼ ਵਿੱਚ ਪਾਏ ਗਏ ਹਨ। ਕਾਰਬਨ ਡੇਟਿੰਗ ਤੋਂ ਬਾਅਦ ਸਿੱਖ ਆਗੂਆਂ ਦੀ ਇੱਕ ਕਮੇਟੀ ਬਣਾਈ ਗਈ ਸੀ, ਤਾਂ ਜੋ ਸਿੱਖ ਭਾਈਚਾਰੇ ਤੋਂ ਇਹ ਵਿਚਾਰ ਲਿਆ ਜਾ ਸਕੇ ਕਿ ਜੋੜੇ ਸਾਹਿਬ ਨੂੰ ਕਿੱਥੇ ਰੱਖਿਆ ਜਾਣਾ ਚਾਹੀਦਾ ਹੈ।
ਸ੍ਰੀ ਰਾਮ ਕਾਲਜ ਆਫ਼ ਕਾਮਰਸ ਦੀ ਪ੍ਰਿੰਸੀਪਲ ਸਿਮਰਤ ਕੌਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐਸਪੀਐਸ ਓਬਰਾਏ, ਗਾਇਕਾ ਹਰਸ਼ਦੀਪ ਕੌਰ, ਡਿਜ਼ਾਈਨਰ ਜੇਜੇ ਵਲਾਇਆ ਸਮੇਤ ਹੋਰਾਂ ਨੇ ਭਾਈਚਾਰੇ ਨਾਲ ਗੱਲ ਕੀਤੀ ਅਤੇ ਪਟਨਾ ਸਾਹਿਬ ਗੁਰਦੁਆਰੇ ਵਿੱਚ ਪਵਿਤਰ ਨਿਸ਼ਾਨੀ ਨੂੰ ਰੱਖਣ ਦੇ ਹੱਕ ਵਿੱਚ ਰਾਏ ਪ੍ਰਾਪਤ ਕੀਤੀ। ਕੁੱਝ ਦਾ ਵਿਚਾਰ ਇਹ ਵੀ ਸੀ ਕਿ ਇਨ੍ਹਾਂ ਨੂੰ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਰੱਖਿਆ ਜਾਵੇ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਪੁਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਸਾਡੇ ਪੁਰਖਿਆਂ ਨੂੰ ਇਨਾਮ ਵਜੋਂ ਸੌਂਪੀਆਂ ਗਈਆਂ ਨਿਸ਼ਾਨੀਆਂ ਸਾਡੇ ਪਰਿਵਾਰ ਦੇ ਬੇਅੰਤ ਸਿੰਘ ਪੁਰੀ ਵੱਲੋਂ ਭਾਰਤ ਲਿਆਂਦੇ ਗਏ ਸਨ ਅਤੇ ਉਦੋਂ ਤੋਂ ਇਹ ਉਨ੍ਹਾਂ ਦੇ ਪਰਿਵਾਰ ਕੋਲ ਹਨ।