DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

SIR ਅਭਿਆਸ ਵਾਲੇ ਸੂਬਿਆਂ ਵਿੱਚ ਕਾਂਗਰਸ ਕਰੇਗੀ ਸਮੀਖਿਆ ਮੀਟਿੰਗ

ਕਾਂਗਰਸ ਨੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੰਚਾਰਜਾਂ, ਸੂਬਾਈ ਮੁਖੀਆਂ ਅਤੇ CLP ਦੇ ਆਗੂਆਂ ਦੀ ਬੈਠਕ ਸੱਦੀ

  • fb
  • twitter
  • whatsapp
  • whatsapp
Advertisement

ਬਿਹਾਰ ਚੋਣਾਂ ਦੀ ਹਾਰ ਅਤੇ ਆਪਣੀ ਵੋਟ ਚੋਰੀ ਦੀ ਪਿੱਚ ਦੇ ਵਿਚਕਾਰ, ਕਾਂਗਰਸ ਨੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿੱਥੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ (Special Intensive Revision) ਚੱਲ ਰਹੀ ਹੈ, ਦੇ ਇੰਚਾਰਜਾਂ, ਸੂਬਾਈ ਯੂਨਿਟ ਮੁਖੀਆਂ, ਕਾਂਗਰਸ ਵਿਧਾਨ ਮੰਡਲ ਦਲ (CLP) ਦੇ ਨੇਤਾਵਾਂ ਅਤੇ ਸਕੱਤਰਾਂ ਦੀ 18 ਨਵੰਬਰ ਨੂੰ ਸਮੀਖਿਆ ਮੀਟਿੰਗ ਬੁਲਾਈ ਹੈ।

ਬਿਹਾਰ ਵਿੱਚ ਸਖ਼ਤ ਹਾਰ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ, ਜਿੱਥੇ ਐਨਡੀਏ ਨੇ ਮਹਾਗਠਬੰਧਨ ਦੀਆਂ 35 ਸੀਟਾਂ ਦੇ ਮੁਕਾਬਲੇ 202 ਸੀਟਾਂ ਨਾਲ ਜਿੱਤ ਪ੍ਰਾਪਤ ਕੀਤੀ, ਕਾਂਗਰਸ ਨੇ ਚੋਣ ਪ੍ਰਕਿਰਿਆ ਵਿੱਚ ਚੋਣ ਕਮਿਸ਼ਨ (EC) ਦੀ ਭੂਮਿਕਾ ’ਤੇ ਸਵਾਲ ਚੁੱਕੇ।

Advertisement

ਇਸ ਦੌਰਾਨ ਪਾਰਟੀ ਮੁੜੀ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਆਗੂਆਂ ਨੇ ਚੋਣ ਨਤੀਜਿਆਂ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ।

Advertisement

ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ AICC ਦੇ ਇੰਚਾਰਜਾਂ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀਆਂ, CLP ਨੇਤਾਵਾਂ ਅਤੇ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ, ਜਿੱਥੇ ਵਿਸ਼ੇਸ ਵਿਆਪਕ ਸੁਧਾਈ (SIR) ਅਭਿਆਸ ਚੱਲ ਰਿਹਾ ਹੈ, ਦੀ ਸਮੀਖਿਆ ਮੀਟਿੰਗ 18 ਨਵੰਬਰ ਨੂੰ ਇੰਦਰਾ ਭਵਨ ਵਿਖੇ ਹੋਵੇਗੀ।

ਦੱਸ ਦਈਏ ਕਿ ਸ਼ਨੀਵਾਰ ਨੂੰ, ਚੋਣ ਕਮਿਸ਼ਨ ਨੇ ਕਿਹਾ ਕਿ ਚੱਲ ਰਹੇ SIR ਅਭਿਆਸ ਤਹਿਤ ਨੌਂ ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 5.99 ਕਰੋੜ ਵੋਟਰਾਂ ਵਿੱਚੋਂ 95 ਪ੍ਰਤੀਸ਼ਤ ਤੋਂ ਵੱਧ ਨੂੰ ਗਿਣਤੀ ਫਾਰਮ ਪ੍ਰਾਪਤ ਹੋਏ ਹਨ। 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਤੇ ਲਕਸ਼ਦੀਪ ਵਿੱਚ 48.67 ਕਰੋੜ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ ਹਨ।

ਉੱਧਰ ਰਾਹੁਲ ਗਾਂਧੀ ਨੇ ਬਿਹਾਰ ਚੋਣ ਨਤੀਜਿਆਂ ਨੂੰ ਹੈਰਾਨੀਜਨਕ ਕਰਾਰ ਦਿੱਤਾ, ਅਤੇ ਦਾਅਵਾ ਕੀਤਾ ਕਿ ਚੋਣਾਂ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸਨ। ਗਾਂਧੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ INDIA ਗਠਜੋੜ ਨਤੀਜਿਆਂ ਦੀ ਡੂੰਘਾਈ ਨਾਲ ਸਮੀਖਿਆ ਕਰੇਗਾ।

Advertisement
×