ਕਾਂਗਰਸ ਨੇ ਮੋਦੀ ਦੇ ਮਣੀਪੁਰ ਦੌਰੇ ਨੂੰ ਦੱਸਿਆ TOO LITTLE TOO LATE
ਪ੍ਰਧਾਨ ਮੰਤਰੀ ਨਰਿੰਦਰ 13 ਸਤੰਬਰ ਨੂੰ ਮਣੀਪੁਰ ਦਾ ਦੌਰਾ ਯਾਤਰਾ ਕਰ ਸਕਦੇ ਹਨ। ਦੂਜੇ ਪਾਸੇ ਕਾਂਗਰਸ ਨੇ ਦੌਰੇ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਖਰ ਉੱਤਰ-ਪੂਰਬੀ ਸੂਬਿਆਂ ਦਾ ਸੰਖੇਪ ਦੌਰਾ ਕਰਨ ਲਈ ਹਿੰਮਤ ਅਤੇ ਹਮਦਰਦੀ ਜੁਟਾ ਹੀ ਲਈ ਪਰ ਇਹ ‘ਬਹੁਤ ਛੋਟਾ ਅਤੇ ਬਹੁਤ ਦੇਰੀ’ ਨਾਲ ਹੋ ਰਿਹਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਿਛਲੇ ਢਾਈ ਸਾਲਾਂ ਵਿੱਚ ਸਾਰੇ ਸੰਸਾਰ ਦੀ ਯਾਤਰਾ ਕਰ ਚੁੱਕੇ ਹਨ ਅਤੇ ਅਸਾਮ ਤੇ ਅਰੁਣਾਚਲ ਪ੍ਰਦੇਸ਼ ਵੀ ਗਏ ਪਰ ਉਨ੍ਹਾਂ ਨੂੰ ਮਣੀਪੁਰ ਦੇ ਲੋਕਾਂ ਤੱਕ ਪਹੁੰਚਣ ਲਈ ਨਾ ਤਾਂ ਸਮਾਂ ਮਿਲਿਆ ਅਤੇ ਨਾ ਹੀ ਉਨ੍ਹਾਂ ਵਿੱਚ ਇਸ ਦੀ ਇੱਛਾ ਸੀ।
ਦੱਸ ਦੇਈਏ ਕਿ ਉੱਤਰ-ਪੂਰਬੀ ਸੂਬਿਆਂ ਵਿੱਚ ਪਹਾੜੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ Kuki-Zo ਕਬੀਲਿਆਂ ਨੇ Meitei ਲੋਕਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਲਈ ਹਾਈ ਕੋਰਟ ਦੀ ਸਿਫ਼ਾਰਸ਼ ਦਾ ਵਿਰੋਧ ਕੀਤਾ ਅਤੇ 3 ਮਈ, 2023 ਤੋਂ ਕਈ ਮਹੀਨਿਆਂ ਤੱਕ ਇੱਥੇ ਹਿੰਸਾ ਹੋਈ। ਇਸ ਨਸਲੀ ਹਿੰਸਾ ਵਿੱਚ 260 ਲੋਕ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਗਏ ਸਨ।
ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਵਿੱਚ ਲਿਖਿਆ, “ਇੰਜ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਅੰਤ ਵਿੱਚ 13 ਸਤੰਬਰ ਨੂੰ ਮਣੀਪੁਰ ਦਾ ਸੰਖੇਪ ਦੌਰਾ ਕਰਨ ਲਈ ਹਿੰਮਤ ਅਤੇ ਹਮਦਰਦੀ ਜੁਟਾ ਸਕਦੇ ਹਨ। ਪਰ ਇਹ TLTL (TOO LITTLE TOO LATE) ਦਾ ਮਾਮਲਾ ਹੋ ਸਕਦਾ ਹੈ ‘ਬਹੁਤ ਘੱਟ ਅਤੇ ਬਹੁਤ ਦੇਰ ਨਾਲ। ਪ੍ਰਧਾਨ ਮੰਤਰੀ ਵੱਲੋਂ ਮਣੀਪੁਰ ਦੀ ਪੂਰੀ ਤਰ੍ਹਾਂ ਅਣਦੇਖੀ ਨੇ ਮਣੀਪੁਰ ਸਮਾਜ ਦੇ ਸਾਰੇ ਭਾਈਚਾਰਿਆਂ ਦੇ ਦੁੱਖ, ਪ੍ਰੇਸ਼ਾਨੀ ਅਤੇ ਪੀੜਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।”