ਆਪਰੇਸ਼ਨ ਸਿੰਧੂਰ ਅਤੇ ਮਹਾਦੇਵ ਦੀ ਸਫ਼ਲਤਾ ’ਤੇ ਵਧਾਈ
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 7 ਮਈ 2025 ਨੂੰ ਸ਼ੁਰੂ ਕੀਤਾ ਗਿਆ ਆਪਰੇਸ਼ਨ ਸਿੰਧੂਰ ਇਤਿਹਾਸਕ ਤੌਰ ’ਤੇ ਫੈਸਲਾਕੁਨ ਅਤੇ ਸਫਲ ਰਿਹਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ...
Advertisement
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 7 ਮਈ 2025 ਨੂੰ ਸ਼ੁਰੂ ਕੀਤਾ ਗਿਆ ਆਪਰੇਸ਼ਨ ਸਿੰਧੂਰ ਇਤਿਹਾਸਕ ਤੌਰ ’ਤੇ ਫੈਸਲਾਕੁਨ ਅਤੇ ਸਫਲ ਰਿਹਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਹ ਆਪ੍ਰੇਸ਼ਨ ਬਹੁਤ ਸੰਜਮ ਨਾਲ ਚਲਾਇਆ ਗਿਆ, ਜਿਸ ਕਾਰਨ ਪੂਰੀ ਦੁਨੀਆ ਨੇ ਭਾਰਤ ਦੀ ਕੁਸ਼ਲ ਅਤੇ ਮਜ਼ਬੂਤ ਫੌਜੀ ਸਮਰੱਥਾ ਦੇਖੀ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਅਤੇ ਆਪਰੇਸ਼ਨ ਮਹਾਦੇਵ ਦੀ ਸਫਲਤਾ ਲਈ, ਮੈਂ ਆਪਣੀ ਤਰਫੋਂ ਅਤੇ ਪੂਰੇ ਸਦਨ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦਾ ਹਾਂ।
Advertisement
Advertisement