ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁੱਸੇ ਨੂੰ ਕਾਬੂ ’ਚ ਰੱਖਣ ਲਈ ਸੰਮੇਲਨ

ਕਈ ਸਕੂਲਾਂ ਦੇ ਪ੍ਰਿੰਸੀਪਲ ਸੰਮੇਲਨ ਵਿੱਚ ਸ਼ਾਮਲ ਹੋਏ
Advertisement

ਇੰਸਟੀਚਿਊਟ ਆਫ਼ ਕੌਂਸਲਰ ਟ੍ਰੇਨਿੰਗ ਰਿਸਰਚ ਐਂਡ ਕੰਸਲਟੈਂਸੀ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ‘ਗੁੱਸੇ ਨਾਲ ਨਜਿੱਠਣਾ, ਸੁਰੱਖਿਅਤ ਸਕੂਲ ਸਮਾਜ ਬਣਾਉਣਾ’ ਵਿਸ਼ੇ ’ਤੇ ਸਿਖਰ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਦਿੱਲੀ ਦੇ ਸਕੂਲ ਪ੍ਰਿੰਸੀਪਲਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਭਾਗ ਲਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਧ ਰਹੇ ਗੁੱਸੇ ਦੀ ਸਮੱਸਿਆ ਨਾਲ ਨਜਿੱਠਣਾ ਅਤੇ ਸੁਰੱਖਿਅਤ ਸਕੂਲ ਵਾਤਾਵਰਨ ਤਿਆਰ ਕਰਨਾ ਸੀ। ਰਿਸਰਸਚ ਕਰ ਰਹੇ ਆਦਿਤਯਾ ਆਰ ਨਾਇਰ ਨੇ ਆਪਣੇ ਮਾਡਲਾ ਰਾਹੀਂ ਗੁੱਸੇ ਦੇ ਮੂਲ ਅਤੇ ਹੱਲ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਅਕਤੀ ਦੇ ਵਿਹਾਰ ਵਿੱਚ ਗੁੱਸੇ ਦੀ ਭੂਮਿਕਾ, ਸਮਾਜਿਕ ਵਿਹਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਅਤੇ ਵਿਦਿਆਰਤੀਆਂ ਵਿੱਚ ਸਕਾਰਾਤਮਕ ਸੋਚ ਵਿਕਸਿਤ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਵੱਲੋਂ ਆਨਲਾਈਨ ਪਲੇਟਫਾਰਮਾਂ ’ਤੇ ਅਪਰਾਧੀਆਂ ਦੀ ਪਛਾਣ ਅਤੇ ਡਿਜੀਟਲ ਯੁੱਗ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਇਹ ਸੰਮੇਲਨ ਇੱਕ ਇਕਜੁਟ ਅਪੀਲ ਨਾਲ ਸਮਾਪਤ ਹੋਇਆ ਜਿਸ ਵਿੱਚ ਸਕੂਲ ਪ੍ਰਿੰਸੀਪਲ ਨੂੰ ਭਾਵਨਾਤਮਕ ਅਤੇ ਸਰਗਰਮ ਨਜ਼ਰੀਏ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਤਾਂ ਜੋ ਸਕੂਲਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ। ਸੰਮੇਲਨ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪ੍ਰਿੰਸੀਪਲ ਭੁਪਿੰਦਰ ਜੀਤ ਸਿੰਘ ਗੁਲਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਇਸ ਸੰਮੇਲਨ ਵਿੱਚ ਭਾਗ ਲੈਣ ਵਾਲਿਆਂ ਨੇ ਜਿੱਥੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਗੱਸੇ ਨਾਲ ਨਜਿੱਠਣ ਦੇ ਸਾਧਨਾਂ ਬਾਰੇ ਸਮਝ ਪ੍ਰਾਪਤ ਕੀਤੀ।

Advertisement
Advertisement