ਬੀਐੱਸ4 ਤੋਂ ਹੇਠਲੇ ਕਮਰਸ਼ੀਅਲ ਵਾਹਨਾਂ ਦੀ ਦਿੱਲੀ ’ਚ ਦਾਖਲ ਹੋਣ ’ਤੇ ਭਲਕੇ ਤੋਂ ਪਾਬੰਦੀ
ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲੲੀ ਕੀਤਾ ਫੈਸਲਾ
Advertisement
Delhi: Commercial goods vehicles lesser than BS-IV standards to be denied entry from Saturday ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਬੀਐੱਸ 4 ਤੋਂ ਹੇਠਲੇ ਵਪਾਰਕ ਮਾਲ ਵਾਹਨਾਂ ਦੇ ਦਾਖਲੇ ’ਤੇ ਪਹਿਲੀ ਨਵੰਬਰ ਤੋਂ ਪਾਬੰਦੀ ਲਾਗੂ ਹੋਵੇਗੀ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਪੁਲੀਸ, ਪ੍ਰਦੂਸ਼ਣ ਵਿਭਾਗ ਤੇ ਟਰਾਂਸਪੋਰਟ ਵਿਭਾਗਾਂ ਆਧਾਰਿਤ ਟੀਮਾਂ ਬਣਾ ਦਿੱਤੀਆਂ ਹਨ ਜੋ ਦਿੱਲੀ ਵਿਚ ਦਾਖਲ ਹੋਣ ਵਾਲੇ ਵਾਹਨਾਂ ’ਤੇ ਨਜ਼ਰ ਰੱਖਣਗੀਆਂ। ਇਹ ਕਿਹਾ ਗਿਆ ਹੈ ਕਿ ਵਪਾਰਕ ਮਾਲ ਵਾਹਨਾਂ ’ਤੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਵੱਖ-ਵੱਖ ਪੜਾਵਾਂ ਤਹਿਤ ਪਾਬੰਦੀਆਂ ਉਸ ਸਮੇਂ ਦੌਰਾਨ ਲਾਗੂ ਰਹਿਣਗੀਆਂ ਜਦੋਂ ਤੱਕ ਇੱਕ ਖਾਸ ਪੜਾਅ ਲਾਗੂ ਰਹਿੰਦਾ ਹੈ।
- ਪੀਟੀਆਈ
Advertisement
Advertisement
