ਸੇਵਾ ਪੰਦਰਵਾੜੇ ਮੌਕੇ ‘ਵਿਕਸਤ ਭਾਰਤ ਦੇ ਰੰਗ’ ਪ੍ਰੋਗਰਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਯਾਦ ਵਿੱਚ ਚੱਲ ਰਹੇ ਸੇਵਾ ਪੰਦਰਵਾੜੇ ਦੇ ਹਿੱਸੇ ਕਰਤੱਵਿਆ ਪੱਥ ’ਤੇ ‘ਵਿਕਸਤ ਭਾਰਤ ਦੇ ਰੰਗ, ਕਲਾ ਦੇ ਸੰਗ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਭਗਤੀ ਹਰ ਨੌਜਵਾਨ ਵਿੱਚ ਡੂੰਘਾਈ ਨਾਲ ਵਸੀ ਹੋਵੇ। ਇਸ ਮੌਕੇ ਸੰਸਦ ਮੈਂਬਰ ਮਨੋਜ ਤਿਵਾੜੀ, ਐੱਨ.ਡੀ.ਐੱਮ.ਸੀ. ਦੇ ਚੇਅਰਮੈਨ ਕੇਸ਼ਵ ਚੰਦਰ, ਐੱਨ.ਡੀ.ਐੱਮ.ਸੀ. ਦੇ ਉਪ ਚੇਅਰਮੈਨ ਕੁਲਜੀਤ ਚਾਹਲ ਸਮੇਤ ਕਈ ਪਤਵੰਤੇ ਮੌਜੂਦ ਸਨ।
ਇਸ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਵਿੱਚ ਡ੍ਰੇਨੇਜ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਨਵੇਂ ਪਾਇਲਟ ਪ੍ਰੋਜੈਕਟ ਨੂੰ ਸ਼ੁਰੂ ਕਰਨ ਵੇਲੇ ਦਿੱਲੀ ਦੇ ਵਿਕਾਸ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਸੇਵਾ ਪੰਦਰਵਾੜੇ ਦੌਰਾਨ ਦਿੱਲੀ ਨੂੰ ਇੱਕ ਨਵਾਂ ਤੋਹਫ਼ਾ ਮਿਲ ਰਿਹਾ ਹੈ। 50 ਸਾਲਾਂ ਬਾਅਦ ਰਾਜਧਾਨੀ ਨੂੰ ਇੱਕ ਨਵਾਂ ਡ੍ਰੇਨੇਜ ਮਾਸਟਰ ਪਲਾਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਾਣੀ ਦੀ ਨਿਕਾਸੀ ਦਾ ਹੱਲ ਹੀ ਨਹੀਂ ਹੈ, ਸਗੋਂ ਦਿੱਲੀ ਵਾਸੀਆਂ ਦੇ ਜੀਵਨ ਵਿੱਚ ਨਿਰੰਤਰਤਾ ਅਤੇ ਸ਼ਹਿਰ ਦੀ ਨਿਰਵਿਘਨ ਤਰੱਕੀ ਨੂੰ ਯਕੀਨੀ ਬਣਾਉਣ ਦਾ ਇੱਕ ਪ੍ਰਣ ਹੈ। ਇਸ ਮੌਕੇ ਕਈ ਕਲਾਕਾਰਾਂ ਨੇ ਆਪੋ-ਆਪਣੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਤਰ੍ਹਾਂ ਦੇ ਚਿੱਤਰ ਬਣਾਏ, ਜਿਨ੍ਹਾਂ ਨੇ ਵੱਖ-ਵੱਖ ਸੁਨੇਹੇ ਦਿੱਤੇ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ।