ਬਾਂਦਰਾ-ਅੰਮ੍ਰਿਤਸਰ ਪੱਛਮੀ ਐਕਸਪ੍ਰੈਸ ਦੇ ਡੱਬੇ ਇੱਕ ਘੰਟੇ ਦੇ ਅੰਦਰ ਦੋ ਵਾਰ ਵੱਖ ਹੋਏ
ਯਾਤਰੀ ਸੁਰੱਖਿਅਤ; ਕੁਝ ਸਮੇਂ ਲੲੀ ਰੇਲ ਗੱਡੀ ਰੋਕੀ: ਰੇਲਵੇ
Coaches of Bandra-Amritsar Paschim Express detach twice within hourਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਅੱਜ ਇੱਕ ਘੰਟੇ ਦੇ ਅੰਦਰ ਬਾਂਦਰਾ ਟਰਮੀਨਸ-ਅੰਮ੍ਰਿਤਸਰ ਪੱਛਮੀ ਐਕਸਪ੍ਰੈਸ ਦੇ ਡੱਬਿਆਂ ਦੇ ਜੋੜ ਟੁੱਟਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਪ੍ਰਤੀ ਚਿੰਤਾਵਾਂ ਵਧੀਆਂ ਹਨ ਪਰ ਰੇਲਵੇ ਨੇ ਕਿਹਾ ਹੈ ਕਿ ਇਸ ਰੇਲ ਗੱਡੀ ਦੇ ਯਾਤਰੀ ਸੁਰੱਖਿਅਤ ਹਨ।
ਪਹਿਲੀ ਘਟਨਾ ਵਾਨਗਾਓਂ ਅਤੇ ਦਹਾਨੂ ਸਟੇਸ਼ਨਾਂ ਵਿਚਕਾਰ ਦੁਪਹਿਰ 1:19 ਵਜੇ ਅਤੇ ਦੂਜੀ ਗੁਜਰਾਤ ਦੇ ਸੰਜਨ ਸਟੇਸ਼ਨ ’ਤੇ ਦੁਪਹਿਰ 2:10 ਵਜੇ ਦੇ ਕਰੀਬ ਵਾਪਰੀ। ਪੱਛਮੀ ਰੇਲਵੇ ਦੇ ਬੁਲਾਰੇ ਨੇ ਕਿਹਾ, ‘ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਤੇ ਨਾ ਹੀ ਰੇਲ ਆਵਾਜਾਈ ਵਿਚ ਵਿਘਨ ਪਿਆ।
ਪਹਿਲੀ ਘਟਨਾ ਵਿਚ ਰੇਲ ਗੱਡੀ ਨੂੰ 25 ਮਿੰਟ ਲਈ ਰੋਕਿਆ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਸੰਜਨ ਸਟੇਸ਼ਨ ’ਤੇ ਰੇਲਗੱਡੀ ਦੇ ਡੱਬੇ ਮੁੜ ਵੱਖ ਹੋਏ ਜਿਸ ਤੋਂ ਬਾਅਦ ਵਲਸਾਡ ਤੋਂ ਕੈਰੇਜ ਅਤੇ ਵੈਗਨ (ਸੀ ਐਂਡ ਡਬਲਿਊ) ਸਟਾਫ ਨੂੰ ਸੱਦਿਆ ਗਿਆ ਅਤੇ ਇੱਕ ਲੋਕੋਮੋਟਿਵ ਇੰਜਣ ਵਲਸਾਡ ਤੋਂ ਦੁਪਹਿਰ 3:15 ਵਜੇ ਘਟਨਾ ਸਥਾਨ ’ਤੇ ਸਹਾਇਤਾ ਲਈ ਰਵਾਨਾ ਹੋਇਆ। ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ, ਨਾ ਹੀ ਰੇਲਗੱਡੀ ਨੂੰ ਕੋਈ ਨੁਕਸਾਨ ਹੋਇਆ; ਹਾਲਾਂਕਿ ਇਨ੍ਹਾਂ ਘਟਨਾਵਾਂ ਕਾਰਨ ਰੇਲ ਯਾਤਰਾ ਵਿੱਚ ਦੇਰੀ ਹੋਈ।
ਪੱਛਮੀ ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਡੱਬਿਆਂ ਦੇ ਵਾਰ-ਵਾਰ ਟੁੱਟਣ ਦੇ ਕਾਰਨ ਦਾ ਪਤਾ ਲਗਾਉਣ ਲਈ ਹੋਰ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
ਡੱਬਿਆਂ ਦੀ ਗਿਣਤੀ ਅਤੇ ਘਟਨਾਵਾਂ ਦੇ ਕਾਰਨਾਂ ਵਰਗੇ ਵੇਰਵਿਆਂ ਦੀ ਉਡੀਕ ਹੈ। ਪੀਟੀਆਈ