ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੂਨਕ ਨਹਿਰ ਦੀ ਸਫ਼ਾਈ ਸ਼ੁਰੂ

w 5.06 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਤਿੰਨ ਮਹੀਨਿਆਂ ’ਚ ਹੋਵੇਗਾ ਪੂਰਾ
Advertisement

ਦਿੱਲੀ ਸਰਕਾਰ ਦੇ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਮੂਨਕ ਨਹਿਰ ਦੀ ਸਫ਼ਾਈ ਦੇ ਨਾਲ-ਨਾਲ ਗਾਰ ਕੱਢਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ 5.06 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਹੈਦਰਪੁਰ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਇੰਦਰਲੋਕ ਮੈਟਰੋ ਸਟੇਸ਼ਨ ਤੱਕ 25 ਕਿਲੋਮੀਟਰ ਦੇ ਰਸਤੇ ਨੂੰ ਕਵਰ ਕਰੇਗਾ, ਜਿੱਥੇ ਨਹਿਰ ਨਜ਼ਫਗੜ੍ਹ ਡਰੇਨ ਨਾਲ ਮਿਲਦੀ ਹੈ। ਅਧਿਕਾਰੀਆਂ ਅਨੁਸਾਰ ਇਸ ਕੰਮ ਵਿੱਚ ਨਹਿਰ ਦੇ ਦੋਵੇਂ ਪਾਸਿਆਂ ਤੋਂ ਉਸਾਰੀ ਦਾ ਮਲਬਾ, ਕੂੜਾ, ਰਹਿੰਦ-ਖੂੰਹਦ ਅਤੇ ਗਾਰ ਨੂੰ ਹਟਾਉਣਾ ਸ਼ਾਮਲ ਹੈ। ਲੋਕ ਨਿਰਮਾਣ ਵਿਭਾਗ ਇਸ ਨਹਿਰ ਦੇ ਖੇਤਰ ਵਿੱਚ ਇੱਕ ਰਿਵਰਫ੍ਰੰਟ ਕੋਰੀਡੋਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਹੜ੍ਹ ਕੰਟਰੋਲ ਦੇ ਵੱਡੇ ਉਦੇਸ਼ ਨਾਲ, ਡਰੇਨ ਦੀ ਮੁਰੰਮਤ ਹੁਣ ਸ਼ੁਰੂ ਹੋਵੇਗੀ। ਲਗਪਗ 48,782 ਟਨ ਰਹਿੰਦ-ਖੂੰਹਦ ਅਤੇ ਗਾਰ ਨੂੰ ਸਾਫ਼ ਕਰ ਕੇ 25 ਕਿਲੋਮੀਟਰ ਦੇ ਅੰਦਰ ਅਧਿਕਾਰਤ ਲੈਂਡਫਿਲ ਵਿੱਚ ਲਿਜਾਏ ਜਾਣ ਦੀ ਉਮੀਦ ਹੈ। ਇਹ ਪ੍ਰਾਜੈਕਟ ਤਿੰਨ ਮਹੀਨਿਆਂ ਵਿੱਚ ਪੂਰਾ ਹੋਣਾ ਹੈ। ਇਸ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਪਹਿਲਾਂ ਐਲਾਨੇ ਗਏ ਐਲੀਵੇਟਿਡ ਰੋਡ ਪ੍ਰਾਜੈਕਟ ਵਜੋਂ ਤਿਆਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਕੋਲ ਮੂਨਕ ਨਹਿਰ ਦੇ ਹਿੱਸੇ ਲਈ ਵੱਡੀਆਂ ਯੋਜਨਾਵਾਂ ਹਨ। ਇਸ ਦਾ ਉਦੇਸ਼ ਨਹਿਰ ਦੇ ਕੁਝ ਹਿੱਸਿਆਂ ਨੂੰ ਸੋਲਰ ਪੈਨਲਾਂ ਨਾਲ ਢੱਕਣਾ ਅਤੇ ਇਸ ਦੇ ਉੱਪਰ 20 ਕਿਲੋਮੀਟਰ ਐਲੀਵੇਟਿਡ ਸੜਕ ਬਣਾਉਣਾ ਹੈ, ਜਿਸ ਨਾਲ ਬਾਹਰੀ ਦਿੱਲੀ ਵਿੱਚ ਆਵਾਜਾਈ ਦੀ ਭੀੜ ਘੱਟ ਹੋਵੇਗੀ। ਇਸ ਸਾਲ ਅਪਰੈਲ ਵਿੱਚ ਮੁੱਖ ਮੰਤਰੀ ਗੁਪਤਾ ਨੇ ਨਿੱਜੀ ਤੌਰ ’ਤੇ ਨਹਿਰ ਦਾ ਨਿਰੀਖਣ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਸਫਾਈ ਦੇ ਕੰਮਾਂ ਨੂੰ ਤੇਜ਼ ਕਰਨ ਦੀ ਹਦਾਇਤ ਦਿੱਤੀ ਸੀ।

Advertisement

Advertisement
Show comments