ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇ ਐੱਨ ਯੂ ਵਿੱਚ ਦਸਹਿਰੇ ਮੌਕੇ ਝੜਪ

ਦਸਹਿਰੇ ਮੌਕੇ ਪੁਤਲਾ ਸਾੜਨ ਨੂੰ ਲੈ ਕੇ ਇੱਥੋਂ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿੱਚ ਝੜਪ ਹੋਈ। ਜੇ.ਐੱਨ.ਯੂ. ਐੱਸ.ਯੂ. ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਰਾਵਣ ਦਾ ਪੁਤਲਾ ਸਾੜਨ ਦਾ ਐਲਾਨ ਕਰਦੇ ਹੋਏ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ...
Advertisement

ਦਸਹਿਰੇ ਮੌਕੇ ਪੁਤਲਾ ਸਾੜਨ ਨੂੰ ਲੈ ਕੇ ਇੱਥੋਂ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿੱਚ ਝੜਪ ਹੋਈ। ਜੇ.ਐੱਨ.ਯੂ. ਐੱਸ.ਯੂ. ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਰਾਵਣ ਦਾ ਪੁਤਲਾ ਸਾੜਨ ਦਾ ਐਲਾਨ ਕਰਦੇ ਹੋਏ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੇ ਪੁਤਲੇ ਅਤੇ ਪੋਸਟਰ ਸਾੜੇ ਗਏ। ਇਸ ਸਬੰਧੀ ਤਸਵੀਰਾਂ ਵਾਇਰਲ ਹੋਣ ’ਤੇ ਤਣਾਅ ਹੋਰ ਵਧ ਗਿਆ। ਜੇ.ਐੱਨ.ਯੂ. ਐੱਸ.ਯੂ. ਦੇ ਸੰਯੁਕਤ ਸਕੱਤਰ ਵੈਭਵ ਮੀਣਾ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਨੇ ਵਿਜੈਦਸਮੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਸਾਬਰਮਤੀ ਢਾਬੇ ’ਤੇ ਰਾਵਣ ਦੇ ਪੁਲਤੇ ਸਾੜਨ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਇਸ ਦੌਰਾਨ ਖੱਬੇ ਪੱਖੀ ਲਹਿਰਾਂ ਨਾਲ ਜੁੜੇ ਵਿਅਕਤੀਆਂ ਦੇ ਪੁਤਲੇ ਅਤੇ ਪੋਸਟਰ ਸਾੜੇ ਗਏ, ਜਿਨ੍ਹਾਂ ਵਿੱਚ ਅਫਜ਼ਲ ਗੁਰੂ, ਉਮਰ ਖਾਲਿਦ, ਸ਼ਰਜੀਲ ਇਮਾਮ, ਸਾਈਂ ਬਾਬਾ ਅਤੇ ਚਾਰੂ ਮਜੂਮਦਾਰ ਸ਼ਾਮਲ ਸਨ।

Advertisement
Advertisement
Show comments