ਪੁਤਲਾ ਸਾੜਨ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਵੱਡੀ ਝੜਪ
ਰਾਵਨ ਦਾ ਪੁਤਲਾ ਸਾੜਨ ਨੂੰ ਲੈ ਕੇ ਜੇਐੱਨਯੂ ਵਿੱਚ ਬੀਤੇ ਦਿਨ ਦੁਸਹਿਰੇ ਦੇ ਜਲੂਸ ਦੌਰਾਨ ਵੱਡੀ ਝੜਪ ਹੋਈ। ਜੇਐੱਨਯੂਐੱਸਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੇ ਪੁਤਲੇ ਦਿਖਾਏ ਗਏ 'ਰਾਵਣ ਦਹਿਨ' ਦਾ...
Advertisement
ਰਾਵਨ ਦਾ ਪੁਤਲਾ ਸਾੜਨ ਨੂੰ ਲੈ ਕੇ ਜੇਐੱਨਯੂ ਵਿੱਚ ਬੀਤੇ ਦਿਨ ਦੁਸਹਿਰੇ ਦੇ ਜਲੂਸ ਦੌਰਾਨ ਵੱਡੀ ਝੜਪ ਹੋਈ। ਜੇਐੱਨਯੂਐੱਸਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੇ ਪੁਤਲੇ ਦਿਖਾਏ ਗਏ 'ਰਾਵਣ ਦਹਿਨ' ਦਾ ਐਲਾਨ ਕਰਦੇ ਪੋਸਟਰ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਤਣਾਅ ਵਧ ਗਿਆ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਸ਼ੁੱਕਰਵਾਰ ਰਾਤ ਨੂੰ ਵਿਜੇਦਸ਼ਮੀ ਦੇ ਮੌਕੇ ’ਤੇ ਕੱਢੀ ਗਈ 'ਵਿਸਰਜਨ ਸ਼ੋਭਾ ਯਾਤਰਾ' ਦੌਰਾਨ ਇੱਕ ਹਿੰਸਕ ਟਕਰਾਅ ਹੋਇਆ, ਜਿਸ ਨਾਲ ਕੈਂਪਸ ਤਣਾਅਪੂਰਨ ਹੋ ਗਿਆ ਅਤੇ ਵਿਚਾਰਧਾਰਕ ਲੀਹਾਂ ’ਤੇ ਵੰਡਿਆ ਗਿਆ। ਇਹ ਝੜਪ ਵਿਦਿਆਰਥੀ ਗਰੁੱਪਾਂ ਵੱਲੋਂ ਪ੍ਰਤੀਕਮਈ ਪ੍ਰਦਰਸ਼ਨਾਂ ਦੇ ਬਰਾਬਰ ਮੁਕਾਬਲੇ ਤੋਂ ਹੋਈ। ਇਸ ਦੌਰਾਨ ਦੋਹਾਂ ਧਿਰਾਂ ਨੇ ਨੇ ਇੱਕ ਦੂਜੇ ’ਤੇ ਭੜਕਾਉਣ ਦਾ ਦੋਸ਼ ਲਗਾਇਆ।
ਜੇਐੱਨਯੂਐੱਸਯੂ ਦੇ ਸੰਯੁਕਤ ਸਕੱਤਰ ਵੈਭਵ ਮੀਨਾ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਨੇ ਵਿਜੇਦਸ਼ਮੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਸਾਬਰਮਤੀ ਢਾਬੇ ’ਤੇ ਰਾਵਣ ਦਹਿਨ ਦਾ ਆਯੋਜਨ ਕੀਤਾ ਸੀ। ਇਸ ਰਸਮ ਦੌਰਾਨ ਖੱਬੇ ਪੱਖੀ ਲਹਿਰਾਂ ਨਾਲ ਜੁੜੇ ਵਿਅਕਤੀਆਂ ਦੇ ਪੁਤਲੇ ਅਤੇ ਪੋਸਟਰ ਸਾੜੇ ਗਏ, ਜਿਨ੍ਹਾਂ ਵਿੱਚ ਅਫਜ਼ਲ ਗੁਰੂ, ਉਮਰ ਖਾਲਿਦ, ਸ਼ਰਜੀਲ ਇਮਾਮ, ਜੀ ਸਾਈਂ ਬਾਬਾ ਅਤੇ ਚਾਰੂ ਮਜੂਮਦਾਰ ਸ਼ਾਮਲ ਸਨ।
Advertisement
ਮੀਨਾ ਨੇ ਕਿਹਾ ਕਿ ਇਹ ਕਾਰਵਾਈ ਕੈਂਪਸ ਵਿੱਚ "ਨਕਸਲੀਆਂ ਵਰਗੀਆਂ ਤਾਕਤਾਂ" ਵਜੋਂ ਦਰਸਾਈਆਂ ਗਈਆਂ ਗੱਲਾਂ ਨੂੰ ਰੱਦ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਤਲ ਪੁਤਲਾ ਸਾੜਨ ਤੋਂ ਬਾਅਦ 'ਵਿਸਰਜਨ ਸ਼ੋਭਾ ਯਾਤਰਾ' ਦਾ ਵੀ ਆਯੋਜਨ ਕੀਤਾ ਗਿਆ ਸੀ ।
Advertisement