ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਰੇਖਾ ਵੱਲੋਂ ਡੀਡੀਏ ਫ਼ਲੈਟਾਂ ਦਾ ਨਿਰੀਖਣ

ਹਰ ਝੁੱਗੀ-ਝੌਂਪੜੀ ਵਾਲਿਅਾਂ ਨੂੰ ਪੱਕਾ ਘਰ ਦੇਣ ਦਾ ਐਲਾਨ
ਡੀਡੀਏ ਫ਼ਲੈਟਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਰੇਖਾ ਤੇ ਹੋਰ।
Advertisement

ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸਵੇਰੇ ਸੁਲਤਾਨਪੁਰੀ ਵਿੱਚ ਡੀਡੀਏ ਫਲੈਟਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ 50 ਹਜ਼ਾਰ ਫਲੈਟਾਂ ਦੀ ਖਸਤਾ ਹਾਲਤ ‘ਤੇ ਦੁੱਖ ਪ੍ਰਗਟ ਕਰਦਿਆਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 2011 ਵਿੱਚ ਸੁਲਤਾਨਪੁਰੀ ਵਿੱਚ ਅਰਬਾਂ ਰੁਪਏ ਦੇ ਬਜਟ ਨਾਲ ਗਰੀਬਾਂ ਅਤੇ ਝੁੱਗੀ-ਝੌਂਪੜੀ ਵਾਲਿਆਂ ਲਈ ਫਲੈਟ ਬਣਾਏ ਗਏ ਸਨ। ਪਰ ਉਸ ਵੇਲੇ ਦੀਆਂ ਸਰਕਾਰਾਂ ਦੀ ਲਾਪਰਵਾਹੀ ਅਤੇ ਮਾੜੇ ਇਰਾਦਿਆਂ ਕਾਰਨ ਇਹ ਫਲੈਟ ਗ਼ਰੀਬਾਂ ਨੂੰ ਨਹੀਂ ਦਿੱਤੇ ਗਏ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਭਾਜਪਾ ਸਰਕਾਰ ਹਰ ਝੁੱਗੀ-ਝੌਂਪੜੀ ਵਾਲੇ ਨੂੰ ਪੱਕਾ ਘਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ 2011 ’ਚ ਉੱਤਰ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਬਣਾਏ ਗਏ ਸਰਕਾਰੀ ਫਲੈਟਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਪੁਰਾਣੇ ਫਲੈਟਾਂ ਦੀ ਸਹੀ ਢੰਗ ਨਾਲ ਮੁਰੰਮਤ ਕੀਤੀ ਜਾਵੇਗੀ। ਇਨ੍ਹਾਂ ਫਲੈਟਾਂ ਨੂੰ ਸਾਰੀਆਂ ਸਹੂਲਤਾਂ ਦੇਣ ਤੋਂ ਬਾਅਦ ਦੋ ਕਿਲੋਮੀਟਰ ਦੇ ਘੇਰੇ ਵਿੱਚ ਝੁੱਗੀ-ਝੌਂਪੜੀ ਵਾਲਿਆਂ ਨੂੰ ਮੁੜ ਵਸਾਉਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪੁਰਾਣੇ ਫਲੈਟਾਂ ਨੂੰ ਢਾਹ ਕੇ ਦੁਬਾਰਾ ਨਵੇਂ ਸਿਰ੍ਹੇ ਤੋਂ ਬਣਾਇਆ ਜਾਵੇਗਾ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਗੁਪਤਾ ਨੇ ਕਿਹਾ ਸੀ ਕਿ ਦਿੱਲੀ ਵਿੱਚ ਕੋਈ ਵੀ ਝੁੱਗੀ-ਝੌਂਪੜੀ ਨਹੀਂ ਢਾਹੀ ਜਾਵੇਗੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਝੁੱਗੀ-ਝੌਂਪੜੀ ਵਾਲਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਨੀਤੀ ਬਦਲਣ ਜਾ ਰਹੀ ਹੈ, ਇਸ ਲਈ ਉਹ ਅਦਾਲਤਾਂ ਤੱਕ ਵੀ ਪਹੁੰਚ ਕਰਨ ਨੂੰ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਵਸਨੀਕਾਂ ਨੂੰ ਪਹਿਲਾਂ ਵਿਕਲਪਿਕ ਰਿਹਾਇਸ਼ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਝੁੱਗੀਆਂ-ਝੌਂਪੜੀਆਂ ਨਾ ਢਾਹੀਆਂ ਜਾਣ।

Advertisement

ਫਲੈਟਾਂ ਦੀ ਮਾੜੀ ਹਾਲਤ ’ਤੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ

ਮੁੱਖ ਮੰਤਰੀ ਰੇਖਾ ਗੁਪਤਾ ਨੇ ਪਿਛਲੀਆਂ ਦਿੱਲੀ ਸਰਕਾਰਾਂ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਦੌਰਾਨ ਬਣਾਏ ਗਏ 50 ਹਜ਼ਾਰ ਫਲੈਟਾਂ ਨੂੰ ਹਾਲੇ ਤੱਕ ਅਲਾਟ ਨਹੀਂ ਕੀਤਾ ਗਿਆ, ਪਿਛਲੀਆਂ ਸਰਕਾਰਾਂ ਇਨ੍ਹਾਂ ਨੂੰ ਅਲਾਟ ਕਰਨ ਵਿੱਚ ਅਸਫ਼ਲ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਇਨ੍ਹਾਂ ਫਲੈਟਾਂ ਦੀ ਹਾਲਤ ਖਸਤਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ‘ਆਪ’ ਨੇ ਇਹ ਫਲੈਟ ਗ਼ਰੀਬ ਲੋਕਾਂ ਨੂੰ ਦਿੱਤੇ। ਪਰ ਹੁਣ ਸਾਡੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਮੁਰੰਮਤ ਤੋਂ ਬਾਅਦ ਇਹ ਫਲੈਟ ਝੁੱਗੀ-ਝੌਂਪੜੀ ਵਾਲਿਆਂ ਨੂੰ ਅਲਾਟ ਕੀਤੇ ਜਾਣ।

Advertisement