ਮੁੱਖ ਮੰਤਰੀ ਨੂੰ ਮਿਲੇ ‘ਡੂਸੂ’ ਦੇ ਜੇਤੂ ਉਮੀਦਵਾਰ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ‘ਡੂਸੂ’ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ, ਜੋ ਰਾਸ਼ਟਰੀ ਸਵੈਮ ਸੇਵਕ ਸੰਘ ‘ਆਰ ਐੱਸ ਐੱਸ’ ਦੇ ਵਿਦਿਆਰਥੀ ਸੰਗਠਨ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ ਬੀ ਵੀ...
ਨਵੀਂ ਦਿੱਲੀ ’ਚ ਬੁੱਧਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਨਵੇਂ ਚੁਣੇ ‘ਡੂਸੂ’ ਪ੍ਰਧਾਨ ਆਰੀਅਨ ਮਾਨ ਅਤੇ ‘ਏ ਬੀ ਵੀ ਪੀ’ ਦੇ ਹੋਰ ਅਹੁਦੇਦਾਰਾਂ ਨਾਲ ਮੁਲਾਕਾਤ ਕਰਦੀ ਹੋਈ। -ਫ਼ੋਟੋ: ਪੀ.ਟੀ.ਆਈ.
Advertisement
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ‘ਡੂਸੂ’ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ, ਜੋ ਰਾਸ਼ਟਰੀ ਸਵੈਮ ਸੇਵਕ ਸੰਘ ‘ਆਰ ਐੱਸ ਐੱਸ’ ਦੇ ਵਿਦਿਆਰਥੀ ਸੰਗਠਨ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ ਬੀ ਵੀ ਪੀ’ ਤੋਂ ਹਨ। ‘ਡੂਸੂ’ ਦੇ ਪ੍ਰਧਾਨ ਆਰੀਅਨ ਮਾਨ, ਸਕੱਤਰ ਕੁਨਾਲ ਚੌਧਰੀ, ਅਤੇ ਸੰਯੁਕਤ ਸਕੱਤਰ ਦੀਪਿਕਾ ਝਾਅ ਨੇ ਕੌਮੀ ਰਾਜਧਾਨੀ ਦੇ ਜਨ ਸੇਵਾ ਸਦਨ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ‘ਡੂਸੂ’ ਚੋਣਾਂ ਵਿੱਚ ਏ ਬੀ ਵੀ ਪੀ ਉਮੀਦਵਾਰਾਂ ਦੀ ਜਿੱਤ ਸੰਘਰਸ਼ ਦੀ ਪ੍ਰਤੀਕ ਹੈ। ਗੁਪਤਾ ਨੇ ਕਿਹਾ ‘ਡੂਸੂ’ ਦੀ ਪ੍ਰਧਾਨਗੀ ਮੇਰੀ ਸਿਆਸੀ ਯਾਤਰਾ ਦਾ ਇੱਕ ਅਜਿਹਾ ਪੜਾਅ ਰਿਹਾ ਹੈ ਜਿਸ ਨੇ ਸੇਵਾ ਅਤੇ ਸਮਰਪਣ ਦੀ ਦਿਸ਼ਾ ਨੂੰ ਉਜਾਗਰ ਕੀਤਾ ਹੈ।
Advertisement
Advertisement
×